ਫ਼ਰੀਦਕੋਟ (ਵਿਪਨ ਮਿੱਤਲ) -ਰੈਸਟ ਹਾਊਸ ਫਰੈਂਡਜ਼ ਕਲੱਬ ਫਰੀਦਕੋਟ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ, ਪਾਤਸ਼ਾਹੀ ਦਸਵੀਂ ਬਜੀਦਪੁਰ ਸਾਹਿਬ (ਫਿਰੋਜ਼ਪੁਰ) ਵਿਖੇ ਦਰਸ਼ਨ ਕੀਤੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਟੀਮ ਦੀ ਅਗਵਾਈ ਸਮਾਜ ਸੇਵੀ ਰਮੇਸ਼ ਗੇਰਾ ਨੇ ਕੀਤੀ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਵਲੋਂ ਕਲੱਬ ਦੇ ਸਮੂਹ ਮੈਂਬਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਟੀਮ ਦੇ ਆਗੂ ਨੂੰ ਸਿਰੋਪਾਓ ਭੇਟ ਕੀਤਾ। ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਲੇ ਮੈਂਬਰ ਕੇ.ਪੀ.ਸਿੰਘ.ਸਰਾਂ,ਦੀਪਕ ਸ਼ਰਮਾ,ਯਸ਼ਪਾਲ ਚਾਵਲਾ, ਸਨੀ,ਪ੍ਰੇਮ ਕਟਾਰੀਆ, ਗੁਲਸ਼ਨ ਖੰਨਾ, ਤਰਸੇਮ ਕਟਾਰੀਆ, ਰਾਕੇਸ਼ ਮੌਂਗਾ, ਰਾਜੇਸ਼ ਸੁਖੀਜਾ, ਨਵਦੀਪ ਰਿੱਕੀ ,ਗੋਰਾ ਮੌਂਗਾ, ਦੀਪਕ ਮੌਂਗਾ, ਵਿਜੈ ਜੈਨ, ਕੀਮਤੀ ਖੰਨਾ, ਇੰਜ.ਸੁਭਾਸ਼ ਕੁਮਾਰ ਐੱਸ ਡੀ ੳ ਸਾਹਿਬ, ਭਜਨ ਗਾਇਕ ਰਮੇਸ਼ ਗੁਪਤਾ, ਬਾਈ ਦੀਪਾ ਅਤੇ ਬਿੱਟੂ ਖੰਨਾ ਨੇ ਗੁਰਦੁਆਰਾ ਸਾਹਿਬ ਕਰਨ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।