ਫ਼ਰੀਦਕੋਟ (ਵਿਪਨ ਮਿੱਤਲ) -ਸਰਦਾਰ ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਜੋ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਦੀ ਸੇਵਾ ਅਤੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਅਹਿਮ ਕਾਰਜ ਕਰ ਰਹੀ ਹੈ, ਵੱਲੋਂ ਸਾਲ 2025 ਦੌਰਾਨ ਪੌਦੇ ਦੀ ਮੁਹਿੰਮ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਸ.ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੀ ਯਾਦ ’ਚ ਉਨ੍ਹਾਂ ਦੇ ਗ੍ਰਹਿ ਦੇ ਬਾਹਰ ਪਾਰਕ ਵਿਖੇ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਪਹੁੰਚੇ ਇਲਾਕਾ ਨਿਵਾਸੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਕਿ ਆਓ ਪ੍ਰਕਿ੍ਰਤੀ ਨਾਲ ਸਾਂਝ ਪਾਈਏ ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਧਰਤੀ ਨੂੰ ਹਰਿਆ-ਭਰਿਆ ਬਣਾਈਏ। ਇਸ ਮੌਕੇ ਉਨ੍ਹਾਂ ਇਹ ਮੁਹਿੰਮ ਨੌਵੇਂ ਸਾਲ ’ਚ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੰਜ ਸਾਲ-ਸਾਲ ਹਰ ਵਰੇ੍ਹ ਗਿਆਰਾਂ-ਗਿਆਰਾਂ ਹਜ਼ਾਰ ਪੌਦੇ ਵੰਡੇ ਗਏ। ਹੁਣ ਪਿਛਲੇ ਤਿੰਨ ਸਾਲਾਂ ਤੋਂ 21,000 ਪੌਦੇ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਅੱਜ ਮੁਹਿੰਮ ਦੇ ਅਗਾਜ਼ ਮੌਕੇ 700 ਪੌਦੇ ਵੰਡੇ ਜਾ ਰਹੇ ਹਨ ਅਤੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਦੇ ਜੀ ਆਗਮਨ ਪੁਰਬ 23 ਸਤੰਬਰ 2025 ਤੱਕ ਇਸ ਸਾਲ ਵੀ 21,000 ਪੌਦੇ ਵੰਡੇ ਜਾਣਗੇ। ਉਨ੍ਹਾਂ ਕਿਹਾ ਮੁਫ਼ਤ ਪੌਦੇ ਲੈਣ ਲਈ ਉਨ੍ਹਾਂ ਨਾਲ, ਸੁਸਾਇਟੀ ਦੇ ਜਨਰਲ ਸਕੱਤਰ ਮੱਘਰ ਸਿੰਘ, ਨਰਿੰਦਰ ਸਿੰਘ ਬਰਾੜ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਭਾਸ਼ ਭਾਰਗੋ ਚੇਅਰਮੈਨ ਸੇਵਾ ਦਲ ਪੰਜਾਬ, ਅਜੈਬ ਸਿੰਘ ਚਾਹਲ, ਗੁਰਤੇਜ ਸਿੰਘ ਤੇਜਾ ਪਹਿਲਵਾਨ ਐਮ.ਸੀ, ਸੀਨੀਅਰ ਕਾਂਗਰਸੀ ਆਗੂ ਡਾ.ਜੰਗੀਰ ਸਿੰਘ, ਮਾਰਕੀਟ ਕਮੇਟੀ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਗਿੰਦਰਜੀਤ ਸਿੰਘ ਸੇਖੋਂ, ਦਰਸ਼ਨ ਸਿੰਘ ਸਹੋਤਾ, ਜਨਰਲ ਸਕੱਤਰ ਮੱਘਰ ਸਿੰਘ ਖਾਲਸਾ, ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜਗਜੀਤ ਸਿੰਘ ਚਾਹਲ, ਸਾਬਕਾ ਚੇਅਰਮੈਨ ਲੇਬਰਫ਼ੈਡ ਪੰਜਾਬ ਰਣਜੀਤ ਸਿੰਘ ਬਰਾੜ ਭੋਲੂਵਾਲਾ, ਸ਼ਿਵਰਾਜ ਸਿੰਘ ਢਿੱਲੋਂ ਸਾਦਿਕ, ਬੋਹੜ ਸਿੰਘ ਘਾਰੂ, ਡਾ.ਬਲਜੀਤ ਸ਼ਰਮਾ ਗੋਲੇਵਾਲਾ, ਚਰਨਜੀਤ ਸਿੰਘ ਸ਼ਰਮਾ, ਰੇਸ਼ਮ ਸਿੰਘ ਗਿੱਲ, ਜਸਵਿੰਦਰ ਸਿੰਘ ਕੋਟਸੁਖੀਆ, ਬਲਵੀਰ ਸਿੰਘ ਟਿੰਟਾ ਸਰਪੰਚ, ਆਸਾ ਰਾਮ, ਸੀਰ ਸੁਸਾਇਟੀ ਦੇ ਆਗੂ ਪ੍ਰਤੀਕ ਸੇਠੀ, ਸਮਾਜ ਸੇਵੀ ਰਘਬੀਰ ਸਿੰਘ, ਡਬਲਜੀਤ ਸਿੰਘ ਧੌਂਸੀ, ਇੰਦਰਜੀਤ ਸਿੰਘ ਖੀਵਾ, ਨਰ ਸਿੰਘ ਖੀਵਾ, ਕੇ.ਪੀ.ਸਿੰਘ ਸਰਾਂ, ਸਾਬਕਾ ਸਰਪੰਚ ਸੁਖਪ੍ਰੀਤ ਸਿੰਘ, ਪ੍ਰਧਾਨ ਗਰੀਨ ਐਵੀਨਿਊ ਭਜਨ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਮੁਖਤਿਆਰ ਸਿੰਘ ਮੁੱਖਾ ਸਰਾਂ, ਹਰੀਸ਼ ਵਰਮਾ, ਸ਼ਿੰਦਰਪਾਲ ਸਿੰਘ ਮਾਨ, ਨੈਬ ਸਿੰਘ ਕੰਮੇਆਣਾ, ਸੇਵਾ ਮੁਕਤ ਕਾਨੂੰਗੋ ਜਗਦੀਪ ਸਿੰਘ, ਡਾ.ਕਸ਼ਮੀਰ ਸਿੰਘ, ਤਜਿੰਦਰ ਸਿੰਘ ਬੇਗੂਵਾਲਾ, ਮਿਸਟਰ ਜੋਤੀ ਦਸਮੇਸ਼ ਨਗਰ, ਦਵਿੰਦਰ ਰਾਜੂ,, ਜਸਵਿੰਦਰ ਸਿੰਘ ਘਾਰੂ, ਹਰਜਿੰਦਰ ਸਿੰਘ ਮਠਾੜੂ ਟਿੰਕੂ, ਦੀਪੂ ਸਿੰਗਲਾ, ਨਰਿੰਦਰ ਸਿੰਘ ਬਰਾੜ, ਜਸਵੰਤ ਸਿੰਘ ਹਾਜ਼ਰ ਸਨ। ਇਸ ਮੌਕੇ ਹਾਜ਼ਰੀਨ ਵੱਲੋਂ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।