Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਉਤਰ ਚੁੱਕਾ ਹੈ ਪਰ ਜਾਂਦਾ ਜਾਂਦਾ ਪਾਣੀ ਤਬਾਹੀ ਦੇ ਗਹਿਰੇ ਨਿਸ਼ਾਨ ਦੇ ਗਿਆ ਹੈ। ਦੂਜੇ ਪਾਸੇ ਲੋਕਾਂ ਦੀ ਪੀੜ੍ਹਾ ਨੂੰ ਮਹਿਸੂਸ ਕਰਨ ਵਾਲੀਆਂ ਸੰਸਥਾਵਾਂ ਰਾਹਤ ਸਮੱਗਰੀ ਲੈ ਕੇ ਹੁਣ ਵੀ ਲੋਕਾਂ ਤੱਕ ਪਹੁੰਚ ਰਹੀਆਂ ਹਨ। ਫਿਰੋਜਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰੋਟਰੀ ਕਲੱਬ ਸਿਵਲ ਲਾਈਨਜ਼ ਅਮ੍ਰਿਤਸਰ ਦੀ ਟੀਮ ਰਾਹਤ ਸਮੱਗਰੀ ਲੈਕੇ ਪੁੱਜੀ।
ਰੋਟਰੀ ਕਲੱਬ ਸਿਵਿਲ ਲਾਇਨਜ਼ ਅੰਮ੍ਰਿਤਸਰ ਦੇ ਪ੍ਰਧਾਨ ਡਾ.ਕਰਮਜੀਤ ਸਿੰਘ ਗਿੱਲ ਆਪਣੀ ਟੀਮ ਕਮਲ ਉੱਪਲ ,ਅਮਨਦੀਪ ਕੌਰ ਸੇਖੋਂ , ਨਿਧੀ ਸਿੰਧਵਾਨੀ , ਜੇ.ਐਸ. ਪੰਨੂ ਅਤੇ ਬਾਬਾ ਸੇਵਾ ਸਿੰਘ ਕਾਰਸੇਵਾ ਵਾਲੇ ਖਡੂਰ ਸਾਹਿਬ ਸਮੇਤ ਫ਼ਿਰੋਜ਼ਪੁਰ ਦੇ ਪਿੰਡ ਕਿਲਚੇ ਵਿਖੇ ਪੁੱਜੇ। ਟੀਮ ਵੱਲੋਂ ਪੰਜਾਹ ਸੱਠ ਪਰਿਵਾਰਾਂ ਨੂੰ ਤਕਰੀਬਨ ਪੌਣੇ ਦੋ ਸੌ ਏਕੜ ਕਣਕ ਦੀ ਬਿਜਾਈ ਲਈ ਬੀਜ, ਖਾਦ ਅਤੇ ਟਰੈਕਟਰਾਂ ਲਈ ਡੀਜ਼ਲ ਦੀ ਸੇਵਾ ਕੀਤੀ ਗਈ।
ਗ੍ਰਾਮ ਪੰਚਾਇਤ ਕਿਲਚੇ ਵੱਲੋਂ ਸਰਪੰਚ ਸੁਖਦੀਪ ਕੌਰ, ਸੁੱਚਾ ਸਿੰਘ ਅਤੇ ਪਿੰਡ ਵਾਸੀਆਂ ਨੇ ਰੋਟਰੀ ਕਲੱਬ ਸਿਵਲ ਲਾਈਨਜ਼ ਅਮ੍ਰਿਤਸਰ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਡਾ.ਕਰਮਜੀਤ ਸਿੰਘ ਗਿੱਲ ਦਾ ਮਾਣ ਸਨਮਾਨ ਕੀਤਾ। ਦੱਸਣਾ ਬਣਦਾ ਹੈ ਕਿ ਫ਼ਿਰੋਜ਼ਪੁਰ ਦੇ ਸਾਰੇ ਪਿੰਡ ਜੋ ਹੜ੍ਹ ਪ੍ਰਭਾਵਿਤ ਹੋਏ ਹਨ ਵਿਚ ਅਲੱਗ ਅਲੱਗ ਸੰਸਥਾਵਾਂ ਵੱਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ।
Related