ਗੁਰੂਹਰਸਹਾਏ ( ਜਤਿੰਦਰ ਪਿੰਕਲ ) ਕਮਿਊਨਟੀ ਹੈਲਥ ਸੈਂਟਰ ਗੁਰੂਹਰਸਾਏ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਕਰਨਵੀਰ ਕੌਰ ਦੀ ਰਹਿਨੁਮਾਈ ਵਿੱਚ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ , ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਐਸ. ਐੱਚ, ਓ ਗੁਰਜੰਟ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।ਖ਼ੂਨ ਇਕੱਤਰ ਕਰਨ ਲਈ ਮੈਡੀਕਲ ਕਾਲਜ ਫਰੀਦਕੋਟ ਦੀ ਟੀਮ ਪਹੁੰਚੀ ਇਸ ਕੈਂਪ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਖੂਨਦਾਨੀਆਂ ਚ ਭਾਰੀ ਉਤਸ਼ਾਹ ਸੀ, ਇਸ ਮੋਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਰਨਵੀਰ ਨੇ ਕਿਹਾ ਕਿ ਖੂਨਦਾਨ ਇੱਕ ਮਹਾਨਦਾਨ ਹੈ ਸਾਨੂੰ ਵੱਧ ਚੜ ਕੇ ਖੂਨ ਦਾਨ ਕਰਨਾ ਚਾਹੀਦਾ ਉਹਨਾਂ ਨੇ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਦੀ ਸਿਫਤ ਕਰਦਿਆਂ ਕਿਹਾ ਕਿ ਇਸ ਸੋਸਾਇਟੀ ਨੇ ਹੁਣੇ ਹੀ ਸਟੇਟ ਅਵਾਰਡ ਲਿਆ ਆ ਤੇ ਸੁਸਾਇਟੀ ਹਲਕਾ ਗੁਰੂ ਹਰ ਸਹਾਏ ਚ ਲਗਾਤਾਰ ਖੂਨਦਾਨ ਕੈਂਪ ਲਾ ਕੇ ਲੋਕ ਹਿੱਤ ਦੇ ਕੰਮ ਕਰ ਰਹੀ ਹੈ। ਮੁੱਖ ਮਹਿਮਾਨ ਐਸ ਐਚ ਓ ਗੁਰਜੰਟ ਸਿੰਘ ਨੇ ਟੀਮ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ,ਜੋਂ ਸਾਡੀ ਨੌਜਵਾਨੀ ਨੂੰ ਮਾੜੇ ਕਮਾਂ ਤੂੰ ਬਚਾਅ ਕੇ ਸਮਾਜ ਭਲਾਈ ਵੱਲ ਉਤਸ਼ਾਹਿਤ ਕਰ ਰਹੇ ਹਨ,ਉਹਨਾਂ ਵੱਲੋਂ ਇਸ ਸੋਸਾਇਟੀ ਦਾ ਹਮੇਸ਼ਾ ਸਹਿਯੋਗ ਕੀਤਾ ਜਾਵੇਗਾ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸੰਦੀਪ ਕੰਬੋਜ ਨੇ ਕਿਹਾ ਸਾਡਾ ਮੁੱਖ ਮਕਸਦ ਸਾਡੀ ਨੌਜਵਾਨੀ ਨੂੰ ਸਹੀ ਦਿਸ਼ਾ ਦੇਣਾ ਹੈ ਕਿਉਕੀ ਸਾਡਾ ਯੂਥ ਸਾਡੇ ਦੇਸ਼ ਦਾ ਭਵਿੱਖ ਹਨ,ਜੇਕਰ ਯੂਥ ਨੂੰ ਸਹੀ ਦਿਸ਼ਾ ਵੱਲ ਤੋਰਿਆ ਜਾਵੇ ਤਾ ਸਾਡਾ ਦੇਸ਼ ਦੀ ਦੁਨੀਆਂ ਤੋਂ ਸਭ ਤੋਂ ਖੁਸ਼ਹਾਲ ਦੇਸ਼ ਬਣੇ ਗਾ।ਖ਼ੂਨਦਾਨ ਕੈਂਪ ਦੌਰਾਨ ਸਰਕਾਰੀ ਹਸਪਤਾਲ ਵਿੱਚ ਆਏ ਨਵੇਂ ਡਾਕਟਰ ਸਾਕਸ਼ੀ ਬਾਂਸਲ ਨੇ ਆਪਣਾ ਖ਼ੂਨਦਾਨ ਕਰਕੇ ਆਪਣਾ ਇਨਸਾਨੀਅਤ ਪ੍ਰਤੀ ਫ਼ਰਜ਼ ਨਿਭਾਇਆ।ਇਸ ਮੌਕੇ ਪ੍ਰਧਾਨ ਸੰਦੀਪ ਕੁਮਾਰ ਕੰਬੋਜ਼, ਸਕੱਤਰ ਮਨਦੀਪ ਖਿੰਡਾ,ਅੰਮ੍ਰਿਤ, ਗੁਰਪ੍ਰੀਤ, ਅਭੀ ਕਾਮਰਾ, ਗੁਰਸਿਮਰਨ ਸਿੰਘ ਕਲਸੀ ਐਸ ਕੇ ਡਾਇਗਨੋਸਟਿਕ ਲੈਬ,ਜਸਬੀਰ ਸਿੰਘ ਲਾਡੀ,ਸ਼ਰਨਦੀਪ ਸਿੰਘ,ਬਲਜਿੰਦਰ ਸਿੰਘ, ਵਿਕਰਮ ਸਿੰਘ, ਰਾਜਾ ਕੁਮਾਰ,ਜਸਪ੍ਰੀਤ ਸਿੰਘ ਅਮਨ,ਰਮਨ ਪੁੱਗਲ,ਮੁਕੇਸ਼ ਗੁਪਤਾ ਪੱਤਰਕਾਰ, ਜੱਸਾ ਮੋਂਗਾ ਪੱਤਰਕਾਰ,ਸੋਨੀਆ ਭੱਟੀ, ਕਮਲਪ੍ਰੀਤ ਕੌਰ,ਕਾਜਲ,ਸੁਨੀਤਾ,ਪਰਵੀਨ ਕੌਰ, ਹਰੀਸ਼ ਮੱਕੜ ਗੁਰੂਹਰਸਹਾਏ ਲਾਈਵ ਤੋਂ ਸਤਪਾਲ ਥਿੰਦ ਅਤੇ ਰਜਿੰਦਰ ਕੰਬੋਜ਼ ਆਦਿ ਹਾਜਰ ਸਨ