Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹਿੰਦ ਪਾਕਿ ਸਰਹੱਦ ਹੂਸੈਨੀਵਾਲਾ ਦੇ ਨਾਲ ਲੱਗਦੇ ਪਿੰਡਾਂ ਵਿਚ ਮੁੜ੍ਹ ਵਸੇਬਾ ਕੈਂਪ ਲਗਾ ਕੇ ਬੈਠੀ ਸੰਸਥਾ ਹੰਭਲਾ ਫਾਊਂਡੇਸ਼ਨ ਪੰਜਾਬ ਪਿਛਲੇ ਡੇਢ ਮਹੀਨੇ ਤੋਂ ਹੜ੍ਹ ਪੀੜ੍ਹਤਾਂ ਦੇ ਪੁਨਰਵਾਸ ਵਿਚ ਲੱਗੀ ਹੋਈ ਹੈ। ਹੰਭਲਾ ਫਾਉਂਡੇਸ਼ਨ ਦੇ ਜ਼ਰੀਏ ਵੱਖ ਵੱਖ ਸਮਾਜ ਸੇਵੀ ਅਤੇ ਸੰਸਥਾਵਾਂ ਅੱਜ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਚੰਡੀਗੜ੍ਹ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਿਥੇ ਦੋ ਕੁੜੀਆਂ ਦੇ ਵਿਆਹਾਂ ਦਾ ਸਮਾਨ ਦਿੱਤਾ ਓਥੇ ਫ਼ਸਲਾਂ ਅਤੇ ਘਰਾਂ ਵਾਸਤੇ ਵੀ ਮਾਲੀ ਸਹਾਇਤਾ ਕੀਤੀ ਗਈ।
ਜਾਣਕਾਰੀ ਦਿੰਦਿਆਂ ਹੰਭਲਾ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਸੈਕਟਰ 35ਬੀ ਚੰਡੀਗੜ੍ਹ ਦੀ ਮਨੇਜਮੈਂਟ ਕਮੇਟੀ ਦੇ ਪ੍ਰਧਾਨ ਬੀਬੀ ਸੁਰਜੀਤ ਕੌਰ ਸਿੱਧੂ ਦੀ ਪ੍ਰਧਾਨਗੀ ਹੇਠ ਬੀਬੀ ਮਨਮੋਹਨ ਕੌਰ, ਗੁਰਿੰਦਰ ਸਿੰਘ, ਹਰਵਿੰਦਰ ਸਿੰਘ ਲੱਕੀ ਵੱਲੋਂ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਦੇ ਵੇਹੜੇ ਵਿਚ ਪਿੰਡ ਸ਼ਿਨਿਆਂ ਵਾਲੇ ਝੁੱਗੇ ਦੀ ਕਮਲੇਸ਼ ਕੌਰ ਪੁੱਤਰੀ ਸਵਰਗੀ ਮਲਕੀਤ ਸਿੰਘ ਅਤੇ ਕਿਰਨਦੀਪ ਕੌਰ ਪੁੱਤਰੀ ਬਿੱਟੂ ਸਿੰਘ ਦੀ ਬੇਟੀ ਲਈ ਦਾਜ ਦਾ ਪੂਰਾ ਸਮਾਨ ਦਿੱਤਾ ਗਿਆ ਜਿਸ ਵਿਚ ਸੋਨੇ ਦੇ ਟੋਪਸ, ਪੇਟੀਆਂ, ਅਲਮਾਰੀਆਂ, ਟੀਵੀ, ਫਰਿਜ਼, ਪਲੰਘ, ਕੁਰਸੀਆਂ ਮੇਜ, ਬਿਸਤਰੇ, ਭਾਂਡੇ, ਰਾਸ਼ਨ ਅਤੇ ਗਿਆਰਾਂ ਗਿਆਰਾਂ ਹਜ਼ਾਰ ਸ਼ਗਨ ਵਜੋਂ ਭੇਟ ਕੀਤਾ ਗਿਆ। ਓਥੇ ਨਾਲ ਹੀ ਗ੍ਰੰਥੀ ਸਿੰਘ ਸੁਖਦੇਵ ਸਿੰਘ ਅਤੇ ਬਬਲੀ ਪਤਨੀ ਸਵਰਗੀ ਧਰਮਪਾਲ ਨੂੰ ਘਰ ਬਣਾਉਣ ਵਾਸਤੇ ਇਕ ਇੱਕ ਲੱਖ ਕੈਸ਼ ਦਿੱਤੇ ਗਏ। ਪ੍ਰਬੰਧਕੀ ਕਮੇਟੀ ਵੱਲੋਂ ਹੰਭਲਾ ਫਾਉਂਡੇਸ਼ਨ ਨੂੰ ਹੜ੍ਹ ਪ੍ਰਭਾਵਿਤ ਫ਼ਸਲਾਂ ਵਾਸਤੇ ਛੇ ਲੱਖ ਦਾ ਚੈੱਕ ਭੇਟ ਕੀਤਾ ਗਿਆ।
ਹੰਭਲਾ ਫਾਉਂਡੇਸ਼ਨ ਦੇ ਜਨਰਲ ਸਕੱਤਰ ਗਾਮਾ ਸਿੱਧੂ ਨੇ ਸਮੂਹ ਪ੍ਰਬੰਧਕੀ ਕਮੇਟੀ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਖੇ ਵੇਲੇ ਆਪਣੇ ਲੋਕਾਂ ਦੇ ਨਾਲ ਖੜ੍ਹਨਾ ਸਾਡੇ ਪੰਜਾਬੀਆਂ ਦੇ ਹੀ ਹਿੱਸੇ ਆਇਆ ਹੈ।
ਇਸ ਮੌਕੇ ਜਗਦੀਪ ਵੜਿੰਗ, ਤਰਲੋਚਨ ਮੁਸਾਫ਼ਿਰ, ਰਿਸ਼ੀ ਰਾਹੀ, ਗੁਰਪ੍ਰੀਤ ਭੰਬਾ ਲੰਡਾ, ਅਮਰੀਕ ਸੰਧੂ, ਕੰਵਲਜੀਤ ਕੌਰ, ਫ਼ੌਜੀ ਅੰਗਰੇਜ ਵੜਵਾਲ, ਕੌਂਸਲਰ ਪਰਮਿੰਦਰ ਹਾਂਡਾ, ਗੁਰਦੇਵ ਸਿੰਘ ਮੈਂਬਰ ਬਲਾਕ ਸੰਮਤੀ, ਬਿੱਟੂ ਜੋਸਨ ਕਰੀਆਂ, ਪਰਮਿੰਦਰ ਪਿੰਦੂ, ਪੰਮਾ ਵੜਵਾਲ, ਲਵਿਸ਼, ਗੁਰਮੀਤ ਮੀਤਾ, ਛਿੰਦਰ ਚੇਅਰਮੈਨ, ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਮੰਗਲ ਸਿੰਘ ਆਦਿ ਹਾਜ਼ਰ ਸਨ।
Related