
Skip to content

ਪਿੰਡ ਕਮੱਗਰ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਨਿਯੁਕਤੀ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ
ਫਿਰੋਜ਼ਪੁਰ, 15 ਸਤੰਬਰ (ਜਤਿੰਦਰ ਪਿੰਕਲ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ-ਡਵੀਜ਼ਨ ਫਿਰੋਜ਼ਸ਼ਾਹ ਲਈ ਮਾਣ ਵਾਲੀ ਗੱਲ ਹੈ ਕਿ ਪਿੰਡ ਕਮੱਗਰ ਦੇ ਹੋਣਹਾਰ ਨੌਜਵਾਨ ਚਰਨਜੀਤ ਸਿੰਘ ਪੁੱਤਰ ਸ. ਕਸ਼ਮੀਰ ਸਿੰਘ ਨੇ ਅੱਜ ਫਿਰੋਜ਼ਸ਼ਾਹ ਵਿਖੇ ਐਸ.ਡੀ.ਓ. (ਸਹਾਇਕ ਇੰਜੀਨੀਅਰ) ਵਜੋਂ ਆਪਣਾ ਅਹੁਦਾ ਸੰਭਾਲ ਲਿਆ।
ਅਹੁਦਾ ਸੰਭਾਲਣ ਮੌਕੇ ਵਧੀਕ ਨਿਗਰਾਨ ਇੰਜੀਨੀਅਰ ਗਗਨਦੀਪ ਬੱਤਰਾ, ਐਸ.ਡੀ.ਓ. ਜਤਿੰਦਰ ਸੈਣੀ, ਐਡੀਸ਼ਨਲ ਐਸ.ਡੀ.ਓ. ਮਨਦੀਪ ਸਿੰਘ ਢੋਟ, ਐਸ.ਡੀ.ਓ. ਗੁਰਪ੍ਰੀਤ ਸਿੰਘ, ਗੁਰਬਖਸ਼ ਸਿੰਘ, ਐਡੀਸ਼ਨਲ ਐਸ.ਡੀ.ਓ. ਰਵਿੰਦਰ ਸਿੰਘ, ਮਨਦੀਪ ਸਿੰਘ ਕਲਸੀ, ਸਾਰਜ ਸਿੰਘ, ਜੇ.ਈ. ਹਰਪ੍ਰੀਤ ਸਿੰਘ, ਸਨਦੀਪ ਧਵਨ, ਕੁਲਬੀਰ ਸਿੰਘ, ਗੁਰਪ੍ਰੀਤ ਸਿੰਘ, ਸਿਮਰਨਦੀਪ ਸਿੰਘ, ਐਲ.ਡੀ.ਸੀ. ਸੌਰਵ ਅਰੋੜਾ, ਸੁਖਦੇਵ ਸਿੰਘ, ਰਮਨਦੀਪ ਸਿੰਘ, ਕੁਲਦੀਪ ਸਿੰਘ ਹਲਕਾ ਸਹਾਇਕ, ਰਾਹੁਲ ਗਰਗ, ਹਰਮਨਪ੍ਰੀਤ ਸਿੰਘ, ਜੋਸਨ ਅਤੇ ਸ਼ੈਲੀ ਹਾਂਡਾ ਸਮੇਤ ਸਟਾਫ਼ ਵੱਲੋਂ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਮਾਸਟਰ ਗੁਰਬਖਸ਼ ਸਿੰਘ ਦੀ ਰਹਿਨੁਮਾਈ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਅਹੁਦਾ ਸੰਭਾਲਣ ਉਪਰੰਤ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਚਰਨਜੀਤ ਸਿੰਘ ਦੀ ਨਿਯੁਕਤੀ ਨਾਲ ਪਿੰਡ ਕਮੱਗਰ ਸਮੇਤ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਜਗਦੀਸ਼ ਸਿੰਘ, ਸੁਖਜਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਡੀ.ਓ. ਆਫਿਸ, ਹਰਮਨਦੀਪ ਸਿੰਘ ਇੰਚਾਰਜ ਜੋਨ ਡੀਅਰ ਏਜੰਸੀ ਜੀਰਾ, ਹਰਜਿੰਦਰ ਸਿੰਘ, ਜਗਦੀਪ ਸਿੰਘ ਜਨੇਰ ਅਤੇ ਕੁਲਦੀਪ ਸਿੰਘ ਲੱਲੇ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Related