ਜਲੰਧਰ(ਅਰਸ਼ਦੀਪ ਸਿੰਘ ਕਾਲੜਾ) : 15 ਅਗਸਤ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਮਹਾਨਗਰ ਜਲੰਧਰ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ਾਲ ਤਿਰੰਗਾ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਭਾਜਪਾ ਜਲੰਧਰ ਦੇ ਮੰਡਲ ਨੰਬਰ-4 ਘਾਸ ਮੰਡੀ ਦੇ ਪ੍ਰਧਾਨ ਅਜੈ ਠਾਕੁਰ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਨਗਰ ਨਿਗਮ ਜਲੰਧਰ ਦੇ ਲੀਡਰ ਆਫ਼ ਅਪੋਜ਼ੀਸ਼ਨ ਸ. ਮਨਜੀਤ ਸਿੰਘ ਟੀਟੂ ਦੀ ਅਗਵਾਈ ਵਿੱਚ ਉਨ੍ਹਾਂ ਦੇ ਦਫ਼ਤਰ ਤੋਂ ਸ਼ੁਰੂ ਹੋਈ ਅਤੇ ਆਸ-ਪਾਸ ਦੀਆਂ ਗਲੀਆਂ ਵਿੱਚੋਂ ਹੁੰਦੀ ਹੋਈ ਸਚਿਨ ਸਰੀਨ ਦੇ ਘਰ ਵਿਖੇ ਜਾ ਕੇ ਸੰਪੰਨ ਹੋਈ।

                                                     

ਇਸ ਮੌਕੇ ਸ. ਮਨਜੀਤ ਸਿੰਘ ਟੀਟੂ ਨੇ ਦੱਸਿਆ ਕਿ ਆਜ਼ਾਦੀ ਦਿਵਸ ਨੂੰ ਸਮਰਪਿਤ ਭਾਜਪਾ ਵੱਲੋਂ ਮਹਾਨਗਰ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ਾਲ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੁੱਲ 14 ਮੰਡਲਾਂ ਵਿੱਚੋਂ 13 ਮੰਡਲਾਂ ਵਿੱਚ ਸਫਲਤਾਪੂਰਵਕ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਦੇ ਨਾਲ-ਨਾਲ ਸਥਾਨਕ ਮੁਹੱਲਾ ਵਾਸੀਆਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਤਿਰੰਗਾ ਯਾਤਰਾ ਦੌਰਾਨ ਸਥਾਨਕ ਲੋਕਾਂ ਵੱਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਪੂਰੇ ਮਾਰਗ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਇਲਾਕੇ ਵਿੱਚ ਦੇਸ਼ ਭਗਤੀ ਦਾ ਮਾਹੌਲ ਬਣਿਆ ਰਿਹਾ। ਯਾਤਰਾ ਵਿੱਚ ਸ਼ਾਮਲ ਲੋਕਾਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਫੜ ਕੇ “ਭਾਰਤ ਮਾਤਾ ਦੀ ਜੈ” ਅਤੇ “ਹਿੰਦੁਸਤਾਨ ਜ਼ਿੰਦਾਬਾਦ” ਦੇ ਨਾਅਰੇ ਲਗਾਏ, ਜਿਸ ਨਾਲ ਪੂਰਾ ਇਲਾਕਾ ਦੇਸ਼ ਭਗਤੀ ਦੇ ਜਜ਼ਬੇ ਨਾਲ ਗੂੰਜ ਉੱਠਿਆ।

                                                     

ਇਸ ਮੌਕੇ ਸ. ਮਨਜੀਤ ਸਿੰਘ ਟੀਟੂ (ਲੀਡਰ ਆਫ਼ ਅਪੋਜ਼ੀਸ਼ਨ, ਨਗਰ ਨਿਗਮ ਜਲੰਧਰ), ਮੰਡਲ ਪ੍ਰਧਾਨ ਅਜੈ ਠਾਕੁਰ, ਜ਼ਿਲ੍ਹਾ ਵਾਈਸ ਪ੍ਰਧਾਨ ਲਾਲ ਭਗਤ, ਕੌਂਸਲਰ ਅਜੈ ਬਬਲ, ਦਿਨੇਸ਼ ਭਗਤ, ਬੌਬੀ ਕਸ਼ਯਪ, ਭੋਲਾ ਖੁਸਵਾਹਾ, ਰਾਜੂ ਠਾਕੁਰ, ਜੈ ਕਿਸ਼ੋਰ, ਸਚਿਨ ਸਰੀਨ, ਅਸ਼ੋਕ ਭਗਤ, ਅਮਰਪ੍ਰੀਤ ਸਿੰਘ ਰਿੰਕੂ, ਜੋਤੀ ਟੰਡਨ, ਗੋਰੀ ਪਟਾਕਾ, ਨਰਿੰਦਰ ਨੰਦਾ, ਗੁਰਸ਼ਰਨ ਸਿੰਘ ਸ਼ੰਨੂ, ਮਨੀ ਨਿਹੰਗ, ਰਾਹੁਲ ਮਿਨੀਆ ਅਤੇ ਅਰਸ਼ਦੀਪ ਸਿੰਘ ਕਾਲੜਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ, ਵਰਕਰ ਅਤੇ ਸਥਾਨਕ ਵਾਸੀ ਮੌਜੂਦ ਸਨ।