Skip to content
ਜਲੰਧਰ ( ਵਿੱਕੀ ਸੂਰੀ ਜਲੰਧਰ ) :- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਮੌਕੇ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਡਾਲਾ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵਡਾਲਾ ਚੌਕ, ਸਤਿਗੁਰੂ ਰਵਿਦਾਸ ਚੌਕ, ਅੰਬੇਡਕਰ ਚੌਕ, ਭਗਵਾਨ ਵਾਲਮੀਕੀ ਚੌਕ, ਕੰਪਨੀ ਬਾਗ ਤੋਂ ਹੁੰਦਾ ਹੋਇਆ ਧਰਮਸ਼ਾਲਾ ਵਡਾਲਾ ਵਿਖੇ ਸਮਾਪਤ ਹੋਇਆ। ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਸ਼ੋਭਾ ਯਾਤਰਾ ਵਿੱਚ ਪਿਰਥੀਪਾਲ ਕੈਲੇ ਸਾਬਕਾ ਪੰਚ, ਸਰਪੰਚ ਵਡਾਲਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਕਮੇਟੀ ਮੈਂਬਰਾਂ ਨੇ ਪਿਰਥੀਪਾਲ ਕੈਲੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪਿਰਥੀਪਾਲ ਕੈਲੇ ਅਤੇ ਪ੍ਰਧਾਨ ਜਸਵੀਰ ਬਿੱਟੂ ਨੇ ਸਮੂਹ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ। ਪਿਰਥੀਪਾਲ ਕੈਲੇ ਨੇ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਜੀਵਨ ਸਫਲ ਕਰਨਾ ਚਾਹੀਦਾ ਹੈ | ਪਿਰਥੀਪਾਲ ਕੈਲੇ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਨੇ ਸਮਾਜ ਵਿੱਚੋਂ ਜਾਤ-ਪਾਤ ਅਤੇ ਵਿਤਕਰੇ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਕੇ ਸਮਾਜ ਵਿੱਚ ਬਰਾਬਰਤਾ ਲਿਆਉਣ ’ਤੇ ਜ਼ੋਰ ਦਿੱਤਾ। ਪਿਰਥੀਪਾਲ ਨੇ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ ਲੋੜ ਹੈ। ਇਸ ਮੌਕੇ ਜਸਵੀਰ ਬਿੱਟੂ, ਭਾਈ ਮਨਜੀਤ ਸਿੰਘ, ਜੀਵਨ ਕੁਮਾਰ, ਲਖਬੀਰ ਚੰਦ, ਰਾਮ ਪ੍ਰਕਾਸ਼, ਸੰਦੀਪ ਲਾਖਾ ,ਪੰਚ ਅਸ਼ਵਨੀ ਕੁਮਾਰ,ਪੰਚ ਬਰਿੰਦਰ ਕੁਮਾਰ, ਰਾਮ ਕਿਸ਼ਨ, ਪਰਮਜੀਤ ਪੰਮਾ, ਬੰਟੀ,ਰਮਨ ਚੋਪੜਾ, ਮਦਨ ਲਾਲ, ਮਨਜੀਤ ਸਿੰਘ, ਜੋਗਿੰਦਰ ਪਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Related