ਫ਼ਰੀਦਕੋਟ(ਵਿਪਨ ਮਿਤੱਲ):-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਨੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਸ਼੍ਰੀ ਸ਼ੁਕਲ ਜੈਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਖੋਖਰਾਂ ਦੇ ਵਿਦਿਆਰਥੀਆਂ ਨੂੰ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਕਾਪੀਆਂ ਵੰਡੀਆਂ। ਸ਼੍ਰੀ ਸੁਰੇਸ਼ ਅਰੋੜਾ ਨੇ ਸ਼੍ਰੀ ਸ਼ੁਕਲ ਜੈਨ ਅਤੇ ਉਹਨਾ ਦੇ ਪਰਿਵਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੋੜਵੰਦ ਵਿਦਿਆਰਥੀਆਂ ਦੀ ਜਰੂਰਤ ਨੂੰ ਵੇਖਦੇ ਹੋਏ ਉਹਨਾ ਨੂੰ ਕਾਪੀਆਂ ਦਿੱਤੀਆਂ।ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਇਹ ਬਹੁਤ ਵੱਡਾ ਪੁੰਨ ਦਾ ਕੰਮ ਹੈ ਕਿ ਕਿਸੇ ਦੀ ਪੜਾਈ ਵਿੱਚ ਮੱਦਦ ਕਰਨੀ।ਸਕੂਲ ਦੇ ਸੀਨੀਅਰ ਅਧਿਆਪਕ ਸ ਬਖਸ਼ੀਸ਼ ਸਿੰਘ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਸਮੇ ਸਮੇ ਸਿਰ ਸਾਡੇ ਸਕੂਲ ਦੇ ਵਿਦਿਆਰਥੀਆਂ ਦੀ ਸਹਾਇਤਾ ਕਰਦੀ ਰਹਿੰਦੀ ਹੈ ਅਤੇ ਭਵਿੱਖ ਵਿੱਚ ਵੀ ਅਸੀਂ ਇਸ ਸੁਸਾਇਟੀ ਤੋਂ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ । ਸਕੂਲ ਦੇ ਅਧਿਆਪਕਾਂ ਸ ਬਖਸ਼ੀਸ਼ ਸਿੰਘ, ਅਨੀਮਾ ਰਾਣੀ,ਗੁਰਸ਼ਰਨਪ੍ਰੀਤ ਕੌਰ,ਸੰਦੀਪ ਕੌਰ,ਸਤਵਿੰਦਰ ਕੌਰ,ਜਸਵਿੰਦਰ ਕੌਰ ਅਤੇ ਵੰਦਨਾ ਰਾਣੀ ਨੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਸ਼੍ਰੀ ਸ਼ੁਕਲ ਜੈਨ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸ ਨਾਇਬ ਸਿੰਘ ਸੰਘਾ,ਜੀਤ ਸਿੰਘ ਸਿੱਧੂ,ਰਜਵੰਤ ਸਿੰਘ ਗਿੱਲ,ਰਾਜੇਸ਼ ਸੁਖੀਜਾ,ਬਲਵਿੰਦਰ ਸਿੰਘ ਬਿੰਦੀ ਸੇਵਾ ਮੁਕਤ ਸੁਪਰਡੈਂਟ ਅਤੇ ਕੁਲਦੀਪ ਨੋਗੀਆ ਹਾਜਰ ਸਨ।