ਜਲੰਧਰ,(ਵਿੱਕੀ ਸੂਰੀ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ ਨੂੰ ਬਲਦੇਵ ਨਗਰ ਮੁਹੱਲੇ ਵਿੱਚ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਣਜੀਤ ਸਿੰਘ ਰਾਣਾ ਦੇ ਨਿਰਦੇਸ਼ਾਂ ਤੇ ਰਾਜਿੰਦਰ ਸਿੰਘ ਕੰਗ ਵੱਲੋਂ ਰਖਾਈ ਗਈ ਮੀਟਿੰਗ ਵਿਚ ਮੁੱਹਲਾ ਬਲਦੇਵ ਨਗਰ ਦੇ ਨਿਵਾਸੀਆਂ ਨੇ ਬਹੁਤ ਹੀ ਇਮਾਨਦਾਰ ਅਤੇ ਬੇਦਾਗ਼ ਆਗੂ ਕੁਲਦੀਪ ਲੁਬਾਣਾ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਦੇ ਉਸ ਹੀ ਆਗੂ ਨੂੰ ਵੋਟਾਂ ਦਿੱਤੀਆਂ ਜਾਣਗੀਆਂ ਜੋ ਲੋਕਾਂ ਦੀ ਬਿਨਾਂ ਸਵਾਰਥ ਤੋਂ ਇਮਾਨਦਾਰੀ ਨਾਲ ਸੇਵਾ ਕਰਦਾ ਹੈ।

    ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਵੀ ਵੋਟਾਂ ਦੀ ਖ਼ਰੀਦੋ ਫ਼ਰੋਖ਼ਤ ਮੁਹੱਲਾ ਨਿਵਾਸੀ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਹਰ ਪਾਰਟੀ ਦੇ ਆਗੂ ਨੂੰ ਸਾਫ ਸੁਥਰੀਆਂ ਪਾਰਦਰਸ਼ੀ ਚੋਣ ’ਚ ਇਮਾਨਦਾਰੀ ਨਾਲ ਕੰਮ ਕਰਕੇ ਵੋਟ ਮੰਗਣੀ ਚਾਹੀਦੀ ਹੈ। ਰਣਜੀਤ ਰਾਣਾ ਨੇ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਦੀ ਸਾਂਝ ਇਤਿਹਾਸਕ ਤੇ ਸਾਂਝੀਵਾਲਤਾ ਅਮਨ ਸ਼ਾਤੀ ਤੇ ਪੰਜਾਬ ਦੀ ਬਿਹਤਰੀ ਪ੍ਰਗਤੀ ਵਾਲੀ ਸਾਂਝ ਹੈ, ਲੁਬਾਣਾ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਮੁਹੱਲਾ ਨਿਵਾਸੀਆਂ ਨੂੰ ਨਸ਼ਾ ਰਹਿਤ ਸਮਾਜ ਤੇ ਪੰਜਾਬ ਸਿਰਜਣ ਲਈ ਆਪਣੇ ਅਧਿਕਾਰ ਖੇਤਰ ਦਾ ਫ਼ੈਸਲਾ ਲੈਣਾ ਚਾਹੀਦਾ। ਇਸ ਮੌਕੇ ਅਮਰਜੀਤ ਸਿੰਘ ਕਿਸ਼ਨਪੁਰਾ ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ, ਰਾਜਿੰਦਰ ਸਿੰਘ ਕੰਗ, ਸਤਨਾਮ ਸਿੰਘ, ਮਨਦੀਪ ਸਿੰਘ ਡੋਗਰਾ, ਨਰਿੰਦਰ ਸਿੰਘ, ਤਰਨਜੀਤ ਸਿੰਘ ਗੱਗੂ, ਸੰਦੀਪ ਸਿੰਘ ਫੁੱਲ, ਪਵਨ ਕੁਮਾਰ, ਗੌਰੀ ਸ਼ਰਮਾ, ਕਪਿਲ ਦੇਵ, ਲਾਲ ਚੰਦ, ਜਸਵਿੰਦਰ ਸਿੰਘ ਕਾਕਾ, ਰਾਜੇਸ਼ ਕੁਮਾਰ, ਹਰਦੀਪ ਸਿੰਘ, ਤਰਸੇਮ ਸਿੰਘ, ਭੁਪਿੰਦਰ ਸਿੰਘ, ਜਗਜੀਤ ਸਿੰਘ ਜੀਤਾ, ਸਤਨਾਮ ਸਿੰਘ, ਜਸਕਰਨ ਸਿੰਘ, ਸੰਤੋਖ ਸਿੰਘ ਸੈਣੀ, ਤਰਲੋਕ ਸਿੰਘ ਕੰਡਾ ਆਦਿ ਹਾਜ਼ਰ ਸਨ।