ਸ੍ਰੀ ਮੁਕਤਸਰ ਸਾਹਿਬ (ਪ੍ਰਬੋਧ ਸ਼ਰਮਾ) ਸ਼ਹਿਰ ਦੀ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਿਪਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪੈਟਰਨ ਅਤੇ ਸਰਕਾਰੀ ਠੇਕੇਦਾਰ ਪ੍ਰਦੀਪ ਧੂੜੀਆ ਦੇ ਭਰਾ ਕਮਲ ਧੂੜੀਆ (70) ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਬੰਬ ਕਲੋਨੀ ਨਿਵਾਸੀ ਸਵ: ਧੂੜੀਆ ਆਪਣੇ ਪਿਛੇ ਧਰਮ ਪਤਨੀ ਅੰਜੂ ਧੂੜੀਆ, ਆਨੰਦ ਟੈਲੀਕਾੱਮ ਦੇ ਮਾਲਕ ਪੁੱਤਰ ਸੁਮਿਤ ਧੂੜੀਆ, ਨੂੰਹ ਰੋਜ਼ੀ ਧੂੜੀਆ, ਪੁੱਤਰੀ ਸ਼ੋਭਨਾ ਸਚਦੇਵਾ, ਜਵਾਈ ਦਿਨੇਸ਼ ਸਚਦੇਵਾ ਸਮੇਤ ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਕਮਲ ਧੂੜੀਆ ਦੀ ਮੌਤ ’ਤੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪੈਟਰਨ ਡਾ. ਸੁਰਿੰਦਰ ਗਿਰਧਰ, ਡਾ. ਸਤੀਸ਼ ਗਲਹੋਤਰਾ, ਵਿਜੇ ਸਿਡਾਨਾ, ਬਲਜੀਤ ਸਿੰਘ ਕੋਅਪ੍ਰੇਟਿਵ, ਗੁਰਪਾਲ ਸਿੰਘ ਪਾਲੀ, ਅਮਰ ਨਾਥ ਸੇਰਸੀਆ, ਰਜਿੰਦਰ ਖੁਰਾਣਾ, ਪ੍ਰੋ. ਕੁਲਵੰਤ ਸ਼ਰਮਾ, ਨਰਿੰਦਰ ਕਾਕਾ ਸਮੇਤ ਸਮੂਹ ਅਹੁਦੇਦਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਧੂੜੀਆ ਪਰਿਵਾਰ ਦੇ ਨਜ਼ਦੀਕੀ ਦੋਸਤ ਅਨਿਲ ਅਨੇਜਾ ਅਤੇ ਸੇਵਾ ਮੁਕਤ ਡੀ.ਐਮ.ਓ. ਮਲਕੀਤ ਸਿੰਘ ਪੈਂਕ ਨੇ ਵੀ ਸਵ: ਧੂੜੀਆ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਸਵ: ਕਮਲ ਧੂੜੀਆ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 08 ਨਵੰਬਰ ਸ਼ਨੀਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਹੋਵੇਗੀ।