ਜਲੰਧਰ(ਵਿੱਕੀ ਸੂਰੀ)-ਤੁਹਾਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਮਨਜੀਤ ਸਿੰਘ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਦੱਸ ਦੇਈਏ ਕਿ ਮਨਜੀਤ ਸਿੰਘ ਜੋਤੀ ਟੰਡਨ ਜੀ ਦੇ ਮਾਮਾ ਜੀ ਸਨ। ਇਸ ਦੁਖ ਦੀ ਘੜੀ ਦੌਰਾਨ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁਖ ਪ੍ਰਗਟਾਉਂਦੇ ਹੋਏ ਕਿਹਾ ਕਿ ਮਨਜੀਤ ਸਿੰਘ ਬਹੁਤ ਹੀ ਨਰਮ ਦਿਲ ਦੇ ਮਾਲਕ ਸਨ। ਮਨਜੀਤ ਸਿੰਘ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3.00 ਵਜੇ ਘਾਹ ਮੰਡੀ ਚੁੰਗੀ ਬਸਤੀ ਸ਼ੇਖ ਜਲੰਧਰ ਵਿਖੇ ਕੀਤਾ ਜਾਵੇਗਾ।