ਜਲੰਧਰ- ਭਾਜਪਾ ਦੇ ਸੀਨੀਅਰ ਨੇਤਾ ਅਮਿਤ ਤਨੇਜਾ ਜੀ ਦੇ ਪਿਤਾ ਸੁਭਾਸ਼ ਤਨੇਜਾ ਜੀ ਦਾ ਦਿਹਾਂਤ ਹੋ ਗਿਆ ਹੈ। ਸੁਭਾਸ਼ ਤਨੇਜਾ 72 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਪਿਛਲੇ ਦਿਨਾਂ ਤੋਂ ਉਨ੍ਹਾਂ ਦਾ ਅਕਸਰ ਡਾਇਲਸਿਸ ਕਰਵਾਇਆ ਜਾ ਰਿਹਾ ਸੀ। ਸੁਭਾਸ਼ ਜੀ ਆਪਣੇ ਪਿੱਛੇ 3 ਪੁੱਤਰ ਮਨੀਸ਼, ਅਮਿਤ ਅਤੇ ਵਰੁਣ ਛੱਡ ਗਏ ਹਨ। ਸੂਚਨਾ ਦਿੰਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਤੇ ਅਕਾਲੀ ਲੀਡਰ ਰਾਜੂ ਖੰਨਾ ਨੇ ਕਿਹਾ ਸੁਭਾਸ਼ ਤਨੇਜਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਬਸਤੀ ਗੁਜ਼ਾ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ। ਇਸ ਮੌਕੇ ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ, ਸੁੱਖਜਿੰਦਰ ਸਿੰਘ, ਅਸ਼ਵਨੀ ਅਟਵਾਲ, ਪਰਮਿੰਦਰ ਸਿੰਘ ਸਹਿਗਲ, ਤਰਲੋਚਨ ਸਿੰਘ ਛਾਬੜਾ, ਜੋਤੀ ਟੰਡਨ, ਵਿੱਕੀ ਸੂਰੀ, ਨੀਰਜ ਮੱਕੜ ਨੇ ਦੁੱਖ ਪ੍ਰਗਟਾਇਆ।