ਮਾਨਸਾ ਦੇ ਪਿੰਡ ਮੂਸਾ ਵਿੱਚ ਕੱਲ੍ਹ ਸਿੱਧੂ ਮੂਸੇਵਾਲਾ ਦੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਹਜ਼ਾਰਾਂ ਪ੍ਰਸ਼ੰਸਕਾਂ ਨੇ ਪਹੁੰਚ ਕੇ ਆਪਣੇ ਚਾਹੁੰਦੇ ਗਾਇਕ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ।  

ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਮੌਕੇ ਪੰਜਾਬੀ ਗਾਇਕਾਂ ਅਤੇ ਸਿਆਸੀ ਆਗੂਆਂ ਨੇ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਅਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰੋਗਰਾਮ ਦੌਰਾਨ ਛੋਟੇ ਮੂਸੇਵਾਲਾ ਨੇ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਵੀ ਆਪਣੇ ਪੁੱਤਰ ਨੂੰ ਭਾਵੁਕ ਹੋ ਕੇ ਯਾਦ ਕੀਤਾ। ਬਰਸੀ ਸਮਾਗਮ ਵਿੱਚ ਪਹੁੰਚੇ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਗੀਤਾਂ ਅਤੇ ਯਾਦਾਂ ਰਾਹੀਂ ਉਸ ਨੂੰ ਨਮ ਅੱਖਾਂ ਨਾਲ ਸਤਿਕਾਰ ਦਿੱਤਾ।

ਸਿੱਧੂ ਮੂਸੇਵਾਲਾ ਅੱਜ ਵੀ ਹਰ ਇੱਕ ਦੇ ਦਿਲਾਂ ਵਿੱਚ ਵੱਸਦਾ ਹੈ। ਭਾਵੇਂ ਉਹ ਇਸ ਦੁਨੀਆ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੀਆਂ ਯਾਦਾਂ, ਗੀਤ ਅਤੇ ਸੋਚ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।

ਉਨ੍ਹਾਂ ਦੀ ਬਰਸੀ ਮੌਕੇ ਪਿੰਡ ਮੂਸਾ ਸਮੇਤ ਕਈ ਥਾਵਾਂ ‘ਤੇ ਪ੍ਰਸ਼ੰਸਕਾਂ ਨੇ ਇਕੱਠੇ ਹੋ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਲੋਕਾਂ ਨੇ ਕਿਹਾ ਕਿ ਸਿੱਧੂ ਸਿਰਫ਼ ਇੱਕ ਗਾਇਕ ਨਹੀਂ ਸੀ, ਸਗੋਂ ਨੌਜਵਾਨਾਂ ਦੀ ਆਵਾਜ਼ ਬਣ ਚੁੱਕਾ ਸੀ।

 ਮਾਹੌਲ ਪੂਰੀ ਤਰ੍ਹਾਂ ਭਾਵੁਕ ਨਜ਼ਰ ਆਇਆ ਅਤੇ ਹਰ ਕਿਸੇ ਦੀ ਜੁਬਾਨ ‘ਤੇ ਇਹੀ ਸੀ ਕਿ “ਸਿੱਧੂ ਮੂਸੇਵਾਲਾ ਅੱਜ ਵੀ ਸਾਡੇ ਦਿਲਾਂ ਵਿੱਚ ਜ਼ਿੰਦਾ ਹੈ।”