
Skip to content
ਸ੍ਰੀ ਮੁਕਤਸਰ ਸਾਹਿਬ, 21 ਮਾਰਚ (ਵਿਪਨ ਮਿੱਤਲ ) :- ਕਰੀਬ ਇਕ ਦਹਾਕਾ ਪਹਿਲਾਂ ਆਪਣੇ ਸੰਸਥਾਪਕ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਬਣਾਈ ਗਈ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਸਮੁੱਚੇ ਇਲਾਕੇ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਸਮਾਜ ਸੇਵਾ ਦੇ ਕਾਰਜਾਂ ਵਿਚ ਇਮਾਨਦਾਰੀ ਨਾਲ ਕਾਰਜਸ਼ੀਲ ਅਤੇ ਆਮ ਲੋਕਾਂ ਨਾਲ ਚੌਵੀ ਘੰਟੇ ਰਾਬਤਾ ਰੱਖਣ ਵਾਲੀ ਇਹ ਸੰਸਥਾ ਨਿਵੇਕਲੇ ਢੰਗ ਨਾਲ ਕੰਮ ਕਰਦੀ ਹੈ। ਸਮੁੱਚੇ ਮਿਸ਼ਨ ਦੀ ਟੀਮ ਆਪਣੇ ਪ੍ਰਧਾਨ ਢੋਸੀਵਾਲ ਦੀ ਅਗਵਾਈ, ਰਹਿਨੂਮਾਈ ਅਤੇ ਦਿਸ਼ਾ ਨਿਰਦੇਸ਼ਾਂ ਅਧੀਨ ਸਮਾਜ ਸੇਵਾ ਦੇ ਸਾਰੇ ਕਾਰਜਾਂ ਨੂੰ ਨੇਪਰੇ ਚਾੜਦੀ ਹੈ। ਚੰਗੀ ਦਿੱਖ ਅਤੇ ਸਮਾਜ ਵਿਚ ਵਧੀਆ ਰੁਤਬਾ ਰੱਖਣ ਵਾਲੇ ਵਿਅਕਤੀ ਹੀ ਮੁਕਤਸਰ ਵਿਕਾਸ ਮਿਸ਼ਨ ਦੇ ਮੈਂਬਰ ਹਨ। ਹਰ ਸਾਲ ਸੰਸਥਾ ਦੀ ਨਵੀਂ ਕਾਰਜਕਾਰਣੀ ਦਾ ਗਠਨ ਕੀਤਾ ਜਾਂਦਾ ਹੈ। ਇਸੇ ਲੜੀ ਅਧੀਨ ਹੀ ਮੁਕਤਸਰ ਵਿਕਾਸ ਮਿਸ਼ਨ ਦੀ ਵਿਸ਼ੇਸ਼ ਮੀਟਿੰਗ 22 ਮਾਰਚ ਸ਼ੁੱਕਰਵਾਰ ਨੂੰ ਸ਼ਾਮ ਦੇ 6:00 ਵਜੇ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਵਿਖੇ ਆਯੋਜਿਤ ਕੀਤੀ ਜਾਵੇਗੀ। ਮੀਟਿੰਗ ਦੌਰਾਨ ਮਿਸ਼ਨ ਦੀ ਨਵੀਂ ਕਾਰਜਕਾਰਣੀ ਦਾ ਗਠਨ ਕੀਤਾ ਜਾਵੇਗਾ। ਨਵੀਂ ਕਾਰਜਕਾਰਣੀ ਦਾ ਕਾਰਜਕਾਲ 01 ਅਪ੍ਰੈਲ 2024 ਤੋਂ 31 ਮਾਰਚ 2025 ਤੱਕ ਹੋਵੇਗਾ। ਅੱਜ ਇਥੇ ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਮੈਂਬਰਾਂ ਦੀ ਪਿਛਲੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਕੇ ਹੀ ਨਵੀਂ ਕਾਰਜਕਾਰਣੀ ਵਿਚ ਸ਼ਾਮਿਲ ਕੀਤਾ ਜਾਵੇਗਾ। ਪ੍ਰਧਾਨ ਢੋਸੀਵਾਲ ਨੇ ਮੁਕਤਸਰ ਵਿਕਾਸ ਮਿਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਉਕਤ ਵਿਸ਼ੇਸ਼ ਮੀਟਿੰਗ ਵਿਚ ਸਮੇਂ-ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।Related