Skip to content
ਫ਼ਰੀਦਕੋਟ/ਸਾਦਿਕ, 24 ਜੁਲਾਈ (ਵਿਪਨ ਮਿੱਤਲ) ਸਾਦਿਕ ਦੇ ਐਸਬੀਆਈ ਬੈਂਕ ਬਰਾਂਚ ਵਿੱਚ ਹੋਈ ਠੱਗੀ ਵਿੱਚ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਬੈਂਕ ਦੇ ਬੂਹੇ ਤੋਂ ਨਿਕਲਣ ਵਾਲਾ ਹਰ ਸਖਸ਼ ਨਿਰਾਸ਼ ਤੇ ਮਾਯੂਸ ਹੈ ।ਨਜਦੀਕੀ ਪਿੰਡ ਦਾ ਕਿਸਾਨ ਗੁਰਪ੍ਰੀਤ ਸਿੰਘ ਜੋ ਸਾਦਿਕ ਵਿਖੇ ਇਲੋਕਟਰੋਨਿਕਸ ਦੀ ਦੁਕਾਨ ਚਲਾ ਰਿਹਾ ਹੈ ਉਸ ਨੇ ਦੱਸਿਆ ਕਿ ਉਸ ਦਾ 10 ਤੋਲੇ ਸੋਨਾ ਗੋਲਡ ਲੋਨ ਅਤੇ 10 ਤੋਲੇ ਸੋਨਾ ਲਾਕਰ ਵਿੱਚ ਬੈਂਕ ਦੋ ਸੁਪਰਦ ਕੀਤਾ ਸੀ । ਉਸ ਵਕਤ ਅਮਿਤ ਧੀਂਗੜਾ ਨੇ ਉਸ ਨੂੰ ਲੋਕਰ ਦੀ ਚਾਬੀ ਨਹੀਂ ਦਿੱਤੀ ਸੀ । ਪੀੜਤ ਕਿਸਾਨ ਨੇ ਦੱਸਿਆ ਕਿ ਉਸ ਕੋਲ ਕੇਵਲ ਸੁਨਿਆਰੇ ਦੀਆਂ ਪਰਚੀਆ ਹੀ ਹਨ ਐਨਾ ਹੀ ਨਹੀਂ ਉਸ ਦੀ 3 ਲੱਖ ਦੀ ਐਫਡੀ ਵੀ ਨਹੀਂ ਹੈ ਅਤੇ ਉਲਟਾ ਉਸ ਨੇ 3 ਲੱਖ ਅੱਸੀ ਹਜਾਰ ਬੈਂਕ ਦਾ ਕਰਜਾ ਦੇਣਾ ਹੈ ਜੋ ਉਸ ਨੇ ਚੁੱਕਿਆ ਹੀ ਨਹੀਂ । ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲਗਭਗ ਇੱਕ ਮਹੀਨਾ ਪਹਿਲਾ ਉਸ ਨੇ ਸੋਨੇ ਸਬੰਧੀ ਪੁੱਛਿਆ ਤਾਂ ਉਲਟਾ ਅਮਿਤ ਧੀਂਗੜਾ ਉਸ ਦੇ ਗਲ ਪੈ ਗਿਆ ਕਿ ਅਸੀਂ ਵਹਿਲੇ ਆ ਤੂੰ ਜਦੋ ਮਰਜੀ ਆ ਜਾਂਦਾ । ਉਸ ਨੇ ਕਿਹਾ ਕਿ ਉਸ ਨੂੰ ਉਸੇ ਸਮੇਂ ਤੋਂ ਸ਼ੱਕ ਪੈ ਗਿਆ ਸੀ । ਉਸ ਨੇ ਵਾਰ ਵਾਰ ਕਿਹਾ ਪਰ ਅਮਿਤ ਧੀਂਗੜੇ ਨੇ ਕੋਈ ਗੱਲ ਨਾ ਸੁਣੀ ।
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਬੈਂਕ ਮੁਲਾਜਮ ਕਹਿ ਰਹੇ ਹਨ ਕਿ ਇੱਕ ਦੋ ਦਿਨਾ ਤੱਕ ਲੋਕਰ ਅਤੇ ਗੋਲਡ ਲੋਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ।ਇਸੇ ਤਰਾਂ ਇੱਕ ਗਰੰਥੀ ਸਿੰਘ ਨੇ ਨਾਮ ਨਾਂ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਉਸ ਦੀਆਂ ਪੰਜ ਪੰਜ ਲੱਖ ਦੀਆਂ ਦੋ ਐਫ ਡੀ ਵੀ ਜਾਲੀ ਨਿਕਲੀਆ । ਇੱਕ ਕਿਸਾਨ ਨੇ ਦੱਸਿਆ ਕਿ ਉਸ ਨੇ 3 ਲੱਖ ਲਿਮਟ ਭਰੀ ਸੀ ਉਸ ਕੋਲ ਰਸੀਦ ਹੈ ਪਰ ਉਸ ਦੀ ਲਿਮਟ ਦੇ ਪੈਸੇ ਖਾਤੇ ਵਿੱਚ ਜਮਾਂ ਨਹੀਂ ਹੋਏ । ਇਸ ਤਰਾਂ ਦੀਆਂ ਅਨੇਕਾ ਦੀ ਹੋਰ ਉਦਾਹਰਣਾਂ ਹਨ। ਇੱਕ ਨਜਦੀਕੀ ਪਿੰਡ ਦੀ ਮਾਤਾ ਨੇ ਦੱਸਿਆ ਕਿ ਉਸ ਨੇ ਆਪਣੇ ਪੋਤਰੇ ਨੂੰ ਵਿਦੇਸ਼ ਭੇਜਣ ਲਈ ਪੈਸੇ ਜਮਾ ਕੀਤੇ ਸਨ ਜੋ ਕਿ ਮੇਰੇ ਖਾਤੇ ਵਿੱਚ ਜਮਾਂ ਹੀ ਨਹੀਂ ਹੋਏ ਅੱਜ ਬੈਂਕ ਦੇ ਅਧਿਕਾਰੀਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਇਹ ਠੱਗੀ ਲੋਕਾਂ ਨਾਲ ਨਹੀਂ ਬੈਂਕ ਨਾਲ ਹੋਈ ਹੈ ਅਤੇ ਬੈਂਕ ਲੋਕਾਂ ਦਾ ਪਾਈ ਪਾਈ ਸਮੇਤ ਵਿਆਜ ਵਾਪਿਸ ਕਰੇਗਾ। ਰੀਜਨਲ ਮੈਨੇਜਰ ਪ੍ਰਵੀਨ ਸੋਨੀ ਨੇ ਕਿਹਾ ਕਿ ਪੜਤਾਲ ਦਾ ਕੰਮ ਸ਼ੁਰੂ ਹੈ ਅਤੇ ਜਲਦੀ ਹੀ ਲੋਕਾਂ ਨੂੰ ਪੂਰੇ ਪੈਸੇ ਸਮੇਤ ਵਿਆਜ ਵਾਪਿਸ ਕੀਤੇ ਜਾਣਗੇ । ਬੈਂਕ ਅਧਿਕਾਰੀਆ ਵੱਲੋਂ ਵਾਅਦਾ ਕਰਨ ਤੇ ਕਿਸਾਨ ਯੂਨੀਅਨਾਂ ਵੱਲੋਂ ਲਗਾਏ ਧਰਨੇ ਸਮਾਪਤ ਕਰ ਦਿੱਤੇ ਗਏ । ਖਬਰ ਲਿਖੇ ਜਾਣ ਤੱਕ ਲੋਕ ਬੈਂਕ ਵਿੱਚ ਆਪਣੇ ਖਾਤੇ ਚੈੱਕ ਕਰਵਾਉਣ ਲਈ ਆ ਰਹੇ ਸਨ ।
Related