
Skip to content
ਫ਼ਰੀਦਕੋਟ/ਸਾਦਿਕ, 24 ਜੁਲਾਈ (ਵਿਪਨ ਮਿੱਤਲ) ਸਾਦਿਕ ਦੇ ਐਸਬੀਆਈ ਬੈਂਕ ਬਰਾਂਚ ਵਿੱਚ ਹੋਈ ਠੱਗੀ ਵਿੱਚ ਪੀੜਤਾਂ ਦੀ ਵਿੱਚ ਭਾਰੀ ਬੈਚੋਨੀ ਦਾ ਕਾਰਣ ਉਹਨਾਂ ਦੀ ਕਿਸੇ ਸਮਰੱਥ ਅਧਿਕਾਰੀ ਦੁਆਰਾ ਤਸੱਲੀ ਨਾ ਕਰਵਾਉਣਾ ਹੈ ਅਤੇ ਲੋਕ ਇੱਕ ਦੂਜੇ ਦੀਆਂ ਗੱਲਾਂ ਸੁਣ ਸੁਣ ਕੇ ਪ੍ਰਸ਼ਾਨ ਹੋ ਰਹੇ ਹਨ । ਤੀਜੇ ਦਿਨ ਅੱਜ ਬੈਂਕ ਵਿੱਚ ਹੋਰ ਸਟਾਫ ਆਇਆ ਤੇ ਉਹਨਾਂ ਲੋਕਾਂ ਦੇ ਖਾਤੇ ਚੌਕ ਕੀਤੇ । ਬੈਂਕ ਅਧਿਕਾਰੀਆਂ ਨੇ ਲੋਕਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਠੱਗੀ ਲੋਕਾਂ ਨਾਲ ਨਹੀਂ ਬੈਂਕ ਨਾਲ ਵੱਜੀ ਹੈ ਪਰ ਮੁਲਾਜਮ ਨਵੇ ਹੋਣ ਕਾਰਣ ਲੋਕ ਉਹਨਾਂ ਮੁਲਾਜਮਾਂ ਤੇ ਵਿਸ਼ਵਾਸ ਨਹੀਂ ਕਰ ਰਹੇ । ਇੱਕ ਬੈਂਕ ਸਿਸਟਮ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਮ ਜਨਤਾ ਨੂੰ ਬੈਂਕਿੰਗ ਪ੍ਰਣਾਲੀ ਅਤੇ ਨਿਯਮਾਂ ਬਾਬਤ ਜਾਣਕਾਰੀ ਨਾ ਹੋਣ ਕਾਰਨ ਬੈਕ ਕਰਮਚਾਰੀ ਦੁਆਰਾ ਠੱਗੇ ਜਾਣ ਕਾਰਣ ਭਾਰੀ ਤਨਾਵ ਵਿਚ ਹਨ, ਠਗੀ ਦਾ ਸ਼ਿਕਾਰ ਹੋਏ ਸਾਰੇ ਵਸਨੀਕਾਂ ਤਕ ਇਹ ਸੁਨੇਹਾ ਪਹੁੰਚਾਉਣ ਦੀ ਅਪੀਲ ਹੈ ਕਿ ਨਿਯਮਾਂ ਅਨੁਸਾਰ ਠਗੀ ਉਹਨਾਂ ਨਾਲ ਨਹੀਂ ਹੋਈ, ਬੈਂਕ ਨਾਲ ਹੋਈ ਹੈ, ਗਾਹਕਾਂ ਦੇ ਪੈਸੇ ਸੁਰੱਖਿਅਤ ਹਨ ਭਾਵੇਂ ਉਹ ਕਿੰਨੀ ਹੀ ਮਾਤਰਾ ਵਿੱਚ ਸੀ , ਭਾਵੇ ਉਹ ਸੇਵਿੰਗ ਖਾਤੇ ਵਿੱਚ ਸਨ ਜਾਂ ਐਫ ਡੀ ਖਾਤੇ ਵਿੱਚ, ਭਾਵੇ ਲਿਮਿਟ ਵਿੱਚੋ ਕਢਵਾਏ ਗਏ, ਤੁਹਾਡੇ ਪੈਸੇ ਸੁਰੱਖਿਅਤ ਹਨ, ਪ੍ਰੇਸ਼ਾਨੀ ਸਿਰਫ ਐਨੀ ਹੈ ਕਿ ਬੈਂਕ ਨੂੰ ਕੁਝ ਦਿਨ ਲੱਗਣਗੇ ਤੁਹਾਡੇ ਖਾਤੇ ਸਹੀ ਕਰਨ ਵਿਚ, ਬੈਂਕ ਤੁਹਾਡੇ ਲੋਕ ਖਾਤੇ ਚੈੱਕ ਕਰਵਾਉਣ ਅਤੇ ਕੋਈ ਗੜਬੜ ਮਿਲਣ ਤੇ ਲਿਖਤੀ ਹੌਂਸਲੇ ਬੁਲੰਦ ਰਖੋ,ਚੜਦੀ ਕਲਾ ਵਿਚ ਰਹੋ, ਇਹ ਕੁਝ ਦਿਨ ਦੀ ਹੀ ਪਰੇਸ਼ਾਨੀ ਹੈ । ਉਹਨਾਂ ਕਿਹਾ ਕਿ ਲੋਕਾਂ ਦਾ ਸਿਰਫ ਐਨਾ ਕੰਮ ਹੈ ਕਿ ਉਹ ਬੈਂਕ ਵਿਚ ਜਾ ਕੇ ਆਪਣੇਂ ਖਾਤੇ ਚੈਕ ਕਰਵਾਉਣ ਅਤੇ ਕੋਈ ਗੜਬੜ ਮਿਲਣ ਤੇ ਦਰਖਾਸਤ ਦੇਣ, ਸਾਦਿਕ ਬ੍ਰਾਂਚ ਵਿਚ ਭੀੜ ਹੋਣ ਦੀ ਹਾਲਤ ਵਿੱਚ ਨੇੜੇ ਤੇੜੇ ਦੀ ਸਟੇਟ ਬੈਂਕ ਬਰਾਂਚ ਵਿਚ ਜਾ ਕੇ ਆਪਣੇਂ ਖਾਤੇ ਚੈੱਕ ਕਰਵਾ ਲੈਣ, ਬੈਂਕ ਦੇ ਸੈਂਟਰਲੀ ਕੰਪਿਊਟਰਾਇਜਡ ਹੋਣ ਕਾਰਨ ਸਟੇਟ ਬੈਂਕ ਦੀ ਕਿਸੇ ਵੀ ਬ੍ਰਾਂਚ ਵਿਚ ਖਾਤਾ ਚੈਕ ਕਰਵਾਇਆ ਜਾ ਸਕਦਾ ਹੈ । ਲੋਕਾਂ ਵਿਚ ਫੈਲੀ ਘਬਰਾਹਟ , ਬੇਚੈਨੀ ਅਤੇ ਲਿਖਤੀ ਪੜਤੀ ਕਮਜੋਰ ਹੋਣ ਕਾਰਨ ਬੈਂਕ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਮਦਦ ਕਰਨ ਦਰਖਾਸਤ ਲਿਖਣ ਲਈ ਇਕ ਕਾਊਟਰ ਸਥਾਪਿਤ ਕੀਤਾ ਜਾਵੇ ਜਿਹੜਾ ਲੋਕਾਂ ਨੂੰ ਖਾਤੇ ਵਿੱਚ ਗੜਬੜ ਹੋਣ ਦੀ ਹਾਲਤ ਵਿੱਚ ਦਰਖਾਸਤ ਟਾਈਪ ਕਰਕੇ ਦੇਵੇ, ਸਮਾਜਸੇਵੀ ਸੰਸਥਾਵਾ ਨੂੰ ਅਪੀਲ ਹੈ ਕਿ ਸਾਦਿਕ ਸ਼ਹਿਰ ਦੇ ਵਸਨੀਕਾਂ ਸਾਹਮਣੇ ਪੇਸ਼ ਆਈ ਔਖ ਦੀ ਘੜੀ ਵਿੱਚ ਮਦਦ ਕਰਨ ਲਈ ਬੈਂਕ ਦੇ ਨੇੜੇ ਕਾਬਿਲ ਟਾਈਪਿਸਟ ਬਿਠਾ ਕੇ ਲੋਕਾਂ ਨੂੰ ਦਰਖਾਸਤਾਂ ਲਿਖਣ ਵਿਚ ਸਹਾਇਤਾ ਦਿੱਤੀ ਜਾਵੇ ਤਾਂ ਜੋ ਪੀੜਤਾਂ ਦੀ ਪ੍ਰੇਸ਼ਾਨੀ ਨੂੰ ਘੱਟ ਕੀਤਾ ਜਾਵੇ ।Related