ਜਲੰਧਰ ਦੇ ਟੈਗੋਰ ਇੰਟਰਨੈਸ਼ਨਲ ਸਕੂਲ ਵਿੱਚ ਬਿਜਲੀ ਗੁੱਲ, ਗਰਮੀ ਕਾਰਨ ਕਰਨੀ ਪਈ ਅਚਾਨਕ ਛੁੱਟੀ

ਜਲੰਧਰ,ਕੋਟ ਸਾਦਿਕ(ਅਰਸ਼ਦੀਪ ਸਿੰਘ ਕਾਲੜਾ)  :- ਕੋਟ ਸਾਦਿਕ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਵਿੱਚ ਵੀਰਵਾਰ ਨੂੰ ਬਿਜਲੀ ਸਪਲਾਈ ਠੱਪ ਹੋਣ ਕਾਰਨ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਲਗਾਤਾਰ ਬਿਜਲੀ ਨਾ ਹੋਣ ਅਤੇ ਭਾਰੀ ਗਰਮੀ ਕਾਰਨ ਕਲਾਸਾਂ ਚਲਾਉਣਾ ਮੁਸ਼ਕਲ ਹੋ ਗਿਆ, ਜਿਸ ਦੇ ਚੱਲਦਿਆਂ ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ ਤੋਂ ਪਹਿਲਾਂ ਛੁੱਟੀ ਦਾ ਐਲਾਨ ਕਰ ਦਿੱਤਾ।

ਅਚਾਨਕ ਛੁੱਟੀ ਹੋਣ ਕਾਰਨ ਮਾਪਿਆਂ ਨੂੰ ਆਪਣੇ ਰੋਜ਼ਾਨਾ ਦੇ ਕੰਮ-ਕਾਜ ਵਿਚਕਾਰ ਹੀ ਛੱਡ ਕੇ ਬੱਚਿਆਂ ਨੂੰ ਲੈਣ ਲਈ ਸਕੂਲ ਪਹੁੰਚਣਾ ਪਿਆ। ਇਸ ਨਾਲ ਕਈ ਪਰਿਵਾਰਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।

ਮਾਪਿਆਂ ਨੇ ਕਿਹਾ ਕਿ ਜੇਕਰ ਸਕੂਲ ਵਿੱਚ ਬੈਕਅੱਪ ਬਿਜਲੀ ਦੀ ਯੋਗ ਵਿਵਸਥਾ ਹੁੰਦੀ ਤਾਂ ਨਾ ਸਿਰਫ਼ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ, ਸਗੋਂ ਮਾਪਿਆਂ ਨੂੰ ਵੀ ਅਚਾਨਕ ਪੈਦਾ ਹੋਈ ਇਸ ਸਥਿਤੀ ਨਾਲ ਨਹੀਂ ਜੂਝਣਾ ਪੈਂਦਾ।

ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਇਹ ਚਰਚਾ ਵੀ ਤੇਜ਼ ਹੋ ਗਈ ਹੈ ਕਿ ਸਿੱਖਿਆ ਸੰਸਥਾਵਾਂ ਵਿੱਚ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਵਿਕਲਪਕ ਬਿਜਲੀ ਪ੍ਰਬੰਧ, ਜਿਵੇਂ ਜਨਰੇਟਰ ਜਾਂ ਹੋਰ ਬੈਕਅੱਪ ਸਿਸਟਮ, ਕਿੰਨੇ ਪ੍ਰਭਾਵਸ਼ਾਲੀ ਅਤੇ ਲਾਜ਼ਮੀ ਹਨ।