ਜਲੰਧਰ ਦੇ ਕਪੂਰਥਲਾ ਰੋਡ ‘ਤੇ ਮੰਡ ਪਿੰਡ ਨੇੜੇ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਤਿੰਨ ਬੇਗੁਨਾਹ ਜੀਵਨ ਪਲ ਭਰ ਵਿੱਚ ਖਤਮ ਹੋ ਗਏ। ਚਸ਼ਮਦੀਦਾਂ ਦੇ ਅਨੁਸਾਰ, ਇੱਕ ਤੇਜ਼ ਰਫ਼ਤਾਰ PRTC ਬੱਸ ਜੋ ਉਲਟ ਦਿਸ਼ਾ ਤੋਂ ਆ ਰਹੀ ਸੀ ਤੇ ਓਹਨੇ ਸਾਹਮਣੇ ਤੋਂ ਆ ਰਹੇ ਛੋਟੇ ਹਾਥੀ (ਮਿੰਨੀ ਟਰੱਕ) ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਵਕ ਸੀ ਕਿ ਮਿੰਨੀ ਟਰੱਕ ਚਕਨਾਚੂਰ ਹੋ ਗਿਆ ਅਤੇ ਇਸ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਚਾਣ ਰਾਕੇਸ਼ ਪੁੱਤਰ ਮੋਹਤ ਵਾਸੀ ਦੀਪ ਨਗਰ ਕਲੋਨੀ, ਮੁਕੇਸ਼ ਕੁਮਾਰ ਪੁੱਤਰ ਸੁਧੀਰ ਸਿੰਘ, ਅਤੇ ਈਸ਼ਵਰ ਬਿੰਦ ਪੁੱਤਰ ਮਹਿੰਦਰ ਬਿੰਦ ਵਜੋਂ ਹੋਈ ਹੈ — ਤਿੰਨੇ ਹੀ ਕਪੂਰਥਲਾ ਦੇ ਨਿਵਾਸੀ ਅਤੇ ਸਬਜ਼ੀ ਵਪਾਰੀ ਸਨ। ਹਰ ਰੋਜ਼ ਵਾਂਗ ਅੱਜ ਵੀ ਇਹ ਤਿੰਨੇ ਵਿਅਕਤੀ ਜਲੰਧਰ ਦੇ ਵੱਡੇ ਮਾਰਕੀਟ ਵਿਚ ਸਬਜ਼ੀ ਲੈਣ ਜਾ ਰਹੇ ਸਨ। ਅਫ਼ਸੋਸ, ਉਹ ਘਰੋਂ ਨਿਕਲੇ ਤਾਂ ਸਨ ਪਰ ਵਾਪਸ ਕਦੇ ਨਹੀਂ ਲੌਟੇ ਸਕਣਗੇ। ਸਥਾਨਕ ਮਕਸੂਦਾਂ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। SHO ਬਿਕਰਮ ਸਿੰਘ ਨੇ ਦੱਸਿਆ ਕਿ ਬੱਸ ਡ੍ਰਾਈਵਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪ੍ਰਾਥਮਿਕ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਮਕਨਾ ਤੌਰ ‘ਤੇ ਡ੍ਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਸੀ। ਹਾਲਾਂਕਿ, ਹਾਦਸੇ ਦੇ ਅਸਲ ਕਾਰਨ ਦੀ ਪੁਸ਼ਟੀ ਪੁੱਛਗਿੱਛ ਤੋਂ ਬਾਅਦ ਹੀ ਹੋਵੇਗੀ। ਇਸ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਨੂੰ ਸੋਗਵਿਗ੍ਰਸਤ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਤੇ ਸਥਾਨਕ ਵਪਾਰੀ ਭਾਈਚਾਰੇ ‘ਚ ਵੀ ਚਿੰਤਾ ਅਤੇ ਗੁੱਸੇ ਦੀ ਲਹਿਰ ਹੈ। ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਡ੍ਰਾਈਵਰਾਂ ਦੀ ਮੈਡੀਕਲ ਜਾਂਚ, ਡਰਾਈਵਿੰਗ ਘੰਟਿਆਂ ਦੀ ਨਿਗਰਾਨੀ ਅਤੇ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।