ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹ ਪੀੜ੍ਹਤਾਂ ਦੇ ਮੁੜ੍ਹ ਵਸੇਬੇ ਲਈ ਯਤਨਸ਼ੀਲ ਹੰਭਲਾ ਫਾਊਂਡੇਸ਼ਨ ਪੰਜਾਬ ਦੀ ਪ੍ਰੇਰਨਾ ਸਕਦਾ ਇੱਕ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਲੋੜਵੰਦਾਂ ਨੂੰ ਗਾਵਾਂ ਭੇਟ ਕੀਤੀਆਂ ਗਈਆਂ। ਅੱਜ ਇਥੇ ਫ਼ਿਰੋਜ਼ਪੁਰ ਜ਼ੀਰਾ ਵਿਖੇ ਹੜ੍ਹ ਵਿਚ ਪਸ਼ੂ ਗੁਆ ਚੁੱਕੇ ਪਿੰਡ ਗੱਟੀ ਰਾਹੀਮੇ ਕੇ ਦੀ ਵੀਨਾ ਬਾਈ ਜਿਸ ਦੀ ਇੱਕੋ ਗਾਂ ਮਰ ਗਈ ਸੀ ਅਤੇ ਪਿੰਡ ਕਾਲੂ ਵਾਲਾ ਦੇ ਸੁਖਚੈਨ ਸਿੰਘ ਨੂੰ ਗਾਂ ਦਿੱਤੀ ਗਈ।ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਔਖੇ ਵੇਲੇ ਆਪਣੇ ਭੈਣ ਭਰਾਵਾਂ ਨਾਲ ਖੜੀਏ। ਓਹਨਾ ਕਿਹਾ ਕਿ ਉਹ ਹੰਭਲਾ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਪਸ਼ੂਆਂ ਦੀ ਸੇਵਾ ਕਰ ਰਹੇ ਹਨ। ਦੱਸ ਦੇਈਏ ਕਿ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਵੱਲੋਂ ਪਹਿਲਾਂ ਵੀ ਦੋ ਗਾਵਾਂ ਭੇਟ ਕੀਤੀਆਂ ਸਨ। ਹੰਭਲਾ ਫਾਉਂਡੇਸ਼ਨ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ ਕੇ, ਤਰਲੋਚਨ ਮੁਸਾਫ਼ਿਰ, ਅਰਸ਼ਦੀਪ ਢਿੱਲੋਂ ਆਦਿ ਨੇ ਕਿਹਾ ਕਿ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਰਵੇ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਜਾਣ ਰਹੇ ਹਨ ਅਤੇ ਓਹਨਾ ਵਾਸਤੇ ਦਾਨੀ ਸੱਜਣਾ ਨੂੰ ਸੇਵਾ ਲਈ ਪ੍ਰੇਰਤ ਕਰਕੇ ਲਿਆ ਰਹੇ ਹਨ। ਓਹਨਾ ਕਿਹਾ ਕਿ ਦਾਨੀ ਲੋਕਾਂ ਦੀ ਕਮੀ ਨਹੀਂ ਹੈ।ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਉਹ ਅੱਗੇ ਵੀ ਸੇਵਾ ਜਾਰੀ ਰੱਖਣਗੇ ਅਤੇ ਹੜ੍ਹ ਪੀੜ੍ਹਤਾਂ ਲਈ ਹਰ ਸੰਭਵ ਮਦਦ ਕਰਨਗੇ। ਇਸ ਮੌਕੇ ਚਰਨਜੀਵ ਨਾਰੰਗ, ਗੁਰਚਰਨ ਸਿੰਘ ਨੂਰਪੁਰ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਮੋਹਨ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਜੱਜ ਪ੍ਰਧਾਨ, ਪਿੰਦੂ ਬੱਢਾ, ਬਲਜੀਤ ਸਿੰਘ, ਗੁਰਸਿਮਰ ਸਿੰਘ, ਰੂਪ ਸਿੰਘ, ਕਸ਼ਮੀਰ ਸਿੰਘ, ਸੋਮ ਪ੍ਰਕਾਸ਼, ਬਚਿੱਤਰ ਸਿੰਘ, ਸਰਵਨ ਜ਼ੀਰਾ, ਇੰਦਰਜੀਤ ਬੁੱਟਰ ਆਦਿ ਹਾਜ਼ਰ ਸਨ