ਜਲੰਧਰ (ਵਿੱਕੀ ਸੂਰੀ) ਕਾਦਰੀ ਘਰਾਣਾ ਦਰਬਾਰ ਪੀਰ ਬਾਬਾ ਦੀਨੇ ਸ਼ਾਹ ਵੱਲੀ ਜੀ ਦਾ 60ਵਾਂ ਸਾਲਾਨਾ ਮੇਲਾ ਨਜਦੀਕ ਲੜਕੀਆਂ ਦਾ ਸਕੂਲ, ਬੜਾ ਬਾਜ਼ਾਰ, ਬਸਤੀ ਸ਼ੇਖ ਵਿਖੇ ਮਿਤੀ 30 ਮਈ ਅਤੇ 31ਮਈ 2025 ਦਿਨ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਦਿਨ ਸ਼ੁਕਰਵਾਰ 30 ਮਈ ਨੂੰ ਨਕਲਾਂ ਰਾਤ 8:00 ਵਜੇ ਹੋਣਗੀਆਂ ਅਤੇ ਦਿਨ ਸ਼ਨੀਵਾਰ 31 ਮਈ ਨੂੰ ਭੰਡਾਰਾ ਰਾਤ 8:00 ਵਜੇ ਹੋਵੇਗਾ। ਮੇਲੇ ਵਿੱਚ ਮਸ਼ਹੂਰ ਕਵਾਲ ਅਤੇ ਕਲਾਕਾਰ ਵੀ ਪਹੁੰਚ ਰਹੇ ਹਨ। ਇਸ ਮੌਕੇ ਪ੍ਰੇਮ ਸ਼ਾਹ, ਬਿਸਨ ਦਾਸ ਅਤੇ ਰਾਜੂ ਵਲੋ ਵਾਰਡ ਨੰ: 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਜੀ ਨੂੰ ਸੱਦਾ ਪੱਤਰ ਦਿੱਤਾ ਅਤੇ ਇਸ ਮੇਲੇ ਵਿੱਚ ਪਰਿਵਾਰ ਸਹਿਤ ਪਹੁੰਚ ਕੇ ਮੇਲੇ ਦੀ ਰੌਣਕ ਵਧਾਉਣ ਲਈ ਕਿਹਾ। ਇਸ ਮੌਕੇ ਵੈਲਕਮ ਪੰਜਾਬ ਦੇ ਮੁੱਖ ਸੰਪਾਦਕ ਸ.ਅਮਰਪ੍ਰੀਤ ਸਿੰਘ ਅਤੇ ਪੰਕਜ(ਸੋਨੂ ਬਾਬਾ) ਆਦਿ ਹਾਜਿਰ ਸਨ।