ਫਿਰੋਜਪੁਰ ( ਜਤਿੰਦਰ ਪਿੰਕਲ ) ਦੇਸ਼ ਵਿੱਚ ਓਬੀਸੀ ਭਾਈਚਾਰੇ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਦੇ ਸੰਵਿਧਾਨ ਬਚਾਓ ਅਤੇ ਭਾਗੀਦਾਰੀ ਨਿਆਏ ਸੰਮੇਲਨ ਵਿੱਚ ਹਿੱਸਾ ਲੈਣ ਲਈ ਓਬੀਸੀ ਵਿਭਾਗ ਆਲ ਇੰਡੀਆ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਨਿਲ ਯਾਦਵ ਜੈਹਿੰਦ ਜੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਪੂਰੇ ਦੇਸ਼ ਭਰ ਵਿੱਚੋਂ ਸਮੁੱਚੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚੇਗ । ਇਹ ਸੰਮੇਲਨ ਮਿਤੀ 25 ਜੁਲਾਈ ਨੂੰ ਤਾਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਨੂੰ ਓਬੀਸੀ ਭਾਗੀਦਾਰੀ ਨਿਆਏ ਸੰਮੇਲਨ ਦਾ ਨਾਮ ਦਿੱਤਾ ਗਿਆ ਹੈ। ਇਸ ਸੰਮੇਲਨ ਦਾ ਮੁੱਖ ਉਦੇਸ਼ ਮਹਾਤਮਾ ਫੂਲੇ ਜੀ,ਮਹਾਤਮਾ ਗਾਂਧੀ ਜੀ,ਨਹਿਰੂ ਜੀ ਅਤੇ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਸੁਪਨਿਆਂ ਨੂੰ ਸਕਾਰ ਕਰਦੇ ਹੋਏ ਦੇਸ਼ ਦੇ ਸਭ ਤੋਂ ਉੱਚ ਅਹੁਦਿਆਂ ਤੇ ਹੋਰ ਪਛੜੇ ਵਰਗ ਦੀ ਹਾਜਰੀ ਨੂੰ ਯਕੀਨੀ ਬਣਾਉਣਾ ਹੈ। ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਓਬੀਸੀ ਵਰਗ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਸ ਵਰਗ ਨੂੰ ਸਮਾਜਿਕ,ਆਰਥਿਕ ਅਤੇ ਰਾਜਨੀਤਕ ਤਰੱਕੀ ਦੀ ਬਹੁਤ ਜਰੂਰਤ ਹੈ।ਦੇਸ਼ ਦੀ ਪੂਰਨ ਤਰੱਕੀ ਲਈ ਆਬਾਦੀ ਦਾ ਬਹੁਤ ਵੱਡਾ ਹਿੱਸਾ ਜੋ ਕਿ ਓਬੀਸੀ ਭਾਈਚਾਰੇ ਨਾਲ ਸੰਬੰਧਿਤ ਹੈ,ਨੂੰ ਮੌਜੂਦਾ ਸਰਕਾਰਾਂ ਨੇ ਅੱਖੋ-ਪਰੋਖੇ ਕੀਤਾ ਹੈ ਪਰ ਕਾਂਗਰਸ ਪਾਰਟੀ ਇਸ ਭਾਈਚਾਰੇ ਨੂੰ ਸਰਵਪੱਖੀ ਤਰੱਕੀ ਦੇਣ ਲਈ ਵਚਨਬੱਧ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਗੁਰਭੇਜ ਸਿੰਘ ਟਿੱਬੀ ਸਾਬਕਾ ਰਾਸ਼ਟਰੀ ਕੋਆਰਡੀਨੇਟਰ,ਓਬੀਸੀ ਵਿਭਾਗ,ਆਲ ਇੰਡੀਆ ਕਾਂਗਰਸ ਕਮੇਟੀ ਨੇ ਦੱਸਿਆ ਕਿ ਪੰਜਾਬ ਵਿੱਚ ਵਿੱਚ ਓਬੀਸੀ ਭਾਈਚਾਰੇ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਕਿ ਮੰਡਲ ਕਮਿਸ਼ਨ ਰਿਪੋਰਟ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨਾ, ਦਾਖਲਿਆ,ਨੌਕਰੀਆਂ ਆਦਿ ਵਿੱਚ 27% ਰਿਜਰਵੇਸ਼ਨ ਨੂੰ ਲਾਗੂ ਕਰਨਾ,ਪਿੰਡ ਪੱਧਰ ਤੋਂ ਲੈ ਕੇ ਸੰਸਦ ਪੱਧਰ ਤੱਕ ਆਬਾਦੀ ਦੇ ਹਿਸਾਬ ਨਾਲ ਹਿੱਸੇਦਾਰੀ ਲਾਗੂ ਕਰਨਾ, ਨਗਰ ਕੌਂਸਲਾਂ,ਨਗਰ ਨਿਗਮਾਂ,ਹਰ ਤਰ੍ਹਾਂ ਦੀਆਂ ਚੇਅਰਮੈਨ ਪੱਧਰ ਦੀਆਂ ਅਹੁਦੇਦਾਰੀਆਂ ਵਿੱਚ 27% ਦੇ ਹਿਸਾਬ ਨਾਲ ਰਾਖਵਾਂਕਰਨ ਲਾਗੂ ਕਰਨ ਸਬੰਧ ਮੰਗਾਂ ਤੇ ਵਿਚਾਰ ਕਰਨ ਸਬੰਧੀ ਲੋਕ ਵੱਡੀ ਗਿਣਤੀ ਵਿੱਚ ਇਸ ਸੰਮੇਲਨ ਵਿੱਚ ਭਾਗ ਲੈਣਗੇ। ਇਸ ਸੰਮੇਲਨ ਨੂੰ ਕਾਮਯਾਬ ਕਰਨ ਲਈ ਪਿੰਡ- ਪਿੰਡ, ਸ਼ਹਿਰ ਤੇ ਹਰ ਵਾਰਡ ਤੱਕ ਪਹੁੰਚ ਕਰਕੇ ਓਬੀਸੀ ਭਾਈਚਾਰਾ ਨਾਲ ਸੰਬੰਧਿਤ ਕਾਂਗਰਸੀ ਵਰਕਰਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ।