Skip to content
ਪਿੰਡ ਪੰਡੋਰੀ ਖਾਸ (ਨਕੋਦਰ) ਤੋਂ 2014 ’ਚ ਇਥੇ ਆਈ ਰਮਨਦੀਪ ਕੌਰ ਨੇ ਸਿਟੀ ਗਰੁੱਪ ਆਫ ਇੰਸਟੀਚਿਊਟ ਜਲੰਧਰ ਤੋਂ ਬਾਇਓ ਟੈਕਨਾਲੋਜੀ ਦੀ ਡਿਗਰੀ ਪੂਰੀ ਕਰ ਕੇ ਇਕ ਵਿਦਿਆਰਥਣ ਵਜੋਂ ਇਥੇ ‘ਬਿਜ਼ਨਸ ਇਨ ਹੈਲਥ ਕੇਅਰ’ ਦੀ ਪੜ੍ਹਾਈ ਕਰਨ ਪਹੁੰਚੀ।
ਪੜ੍ਹਾਈ ਪੂਰੀ ਕਰਨ ਬਾਅਦ ਉਸ ਨੇ ਆਪਣੇ ਹੈਲਥ ਕੇਅਰ ਖੇਤਰ ਦੇ ਵਿਚ ਨੌਕਰੀ ਕੀਤੀ। ਸਮਾਂ ਲੰਘਿਆ ਫਿਰ ਉਹ ਜੇਲ ਵਿਭਾਗ ’ਚ ‘ਕੁਰੈਕਸ਼ਨ ਆਫੀਸਰ’ (ਸੁਧਾਰ ਅਧਿਕਾਰੀ) ਵਜੋਂ ਨੌਕਰੀ ਕਰਨ ਲੱਗੀ ਅਤੇ ਆਪਣੀ ਮਿਹਨਤ ਨਾਲ ਸੀਨੀਅਰ ਕੁਰੈਕਸ਼ਨ ਅਫਸਰ ਦੇ ਅਹੁਦੇ ਤਕ ਪਹੁੰਚ ਗਈ। 2023 ’ਚ ਜੇਲ ਵਿਭਾਗ ਦੀ ਨੌਕਰੀ ਛੱਡਣ ਬਾਅਦ ਉਹ ਪੁਲਿਸ ਵਿਚ ਭਰਤੀ ਹੋਣ ਦੀ ਤਿਆਰੀ ਕਰਨ ਲੱਗੀ।
ਸ਼ਰਤਾਂ ਪੂਰੀਆਂ ਕਰਨ ਉਪਰੰਤ 7 ਮਹੀਨੇ ਦੀ ਵਲਿੰਗਟਨ ਵਿਖੇ ਪੁਲਿਸ ਟਰੇਨਿੰਗ ਕਾਲਜ ਤੋਂ ਸਿਖਿਆ ਲੈ ਕੇ ਉਸ ਨੇ ਬੀਤੀ 22 ਮਈ ਨੂੰ ਪਾਸਿੰਗ ਪ੍ਰੇਡ ਪੂਰੀ ਕੀਤੀ ਅਤੇ ਆਖ਼ਰ ਨਿਊਜ਼ੀਲੈਂਡ ਦੀ ਪੁਲਿਸ ਅਫ਼ਸਰ ਬਣ ਗਈ। ਰਮਨਦੀਪ ਕੌਰ ਨੇ ਦਸਿਆ ਕਿ ਨਿਊਜ਼ੀਲੈਂਡ ਵਸਦੇ ਭਾਈਚਾਰੇ ਦੀ ਸੇਵਾ ਕਰਨ ਅਤੇ ਮੇਰੇ ਪਿਤਾ ਦਵਿੰਦਰ ਸਿੰਘ ਅਤੇ ਮਾਤਾ ਗੁਰਵਿੰਦਰ ਕੌਰ ਨੂੰ ਮੇਰੇ ਉਤੇ ਜ਼ਰੂਰ ਮਣਾਮੂੰਹੀ ਮਾਣ ਹੋਵੇਗਾ।
Related