ਜਲੰਧਰ 26 ਦਸੰਬਰ ( ) ਪੰਜਾਬ ਦੇ ਪੱਤਰਕਾਰਾਂ ਦੇ ਹੱਕਾਂ ਚ ਗੱਲ ਕਰਨ ਵਾਲੀ ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਵਲੋਂ ਜਲੰਧਰ ਦੇ ਤਾਰਾ ਪੈਲਸ ਵਿਖੇ ਅੱਜ 26 ਦਸੰਬਰ ਸਵੇਰੇ 11 ਵਜੇ ਤੋਂ 3 ਵਜੇ ਤੱਕ ਇੱਕ ਖੂਨ ਦਾਨ ਕੈਂਪ ਅਤੇ ਦੁੱਧ ਦਾ ਅਤੁੱਟ ਲੰਗਰ ਲਗਾਇਆ ਗਿਆ। ਜਿਸ ਵਿੱਚ ਜਲੰਧਰ ਕਲਮ ਹੌਸਪੀਟਲ ਦੀ ਟੀਮ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ ਅਤੇ ਪਾਠੀ ਸਾਹਿਬਾਨ ਵਲੋ ਅਰਦਾਸ ਬੇਨਤੀ ਕਰਕੇ ਕੈਂਪ ਸ਼ੁਰੂ ਕੀਤਾ ਗਿਆ।

[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]

ਇਸ ਮੋਕੇ ਤੇ ਇਲਾਕੇ ਦੇ ਜੇਤੂ MC ਸ. ਮਨਜੀਤ ਸਿੰਘ ਟੀਟੂ ਆਏ ਅਤੇ ਕਿਹਾ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਵਲੋਂ ਇਹ ਉਪਰਾਲਾ ਸ਼ਲਾਘਾਯੋਗ ਹੈ ਜੋ ਕਿ ਖੂਨ ਦਾਨ ਕਰਨ ਨਾਲ ਸਰੀਰ ਚ ਕਈ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ ਸਾਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਖੂਨ ਦਾਨ ਨਹੀਂ ਕਰਨਾ ਚਾਹੀਦਾ ਹੈ ਅਤੇ ਕਿਹਾ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਤੇ ਹੋਰ ਪ੍ਰਾਈਵੇਟ ਸੰਸਥਾਵਾਂ ਨੂੰ ਕਹਾਂਗਾ ਕਿ ਆਮ ਲੋਕਾ ਨੂੰ ਖੂਨ ਦੇਣ ਦੇ ਲਈ ਘੱਟ ਤੋਂ ਘੱਟ ਖਰਚਾ ਲਿਆ ਜਾਵੇ। ਮੈਂ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦਾ ਬਹੁਤ ਧੰਨਵਾਦੀ ਹਾਂ। ਜੋ ਸ਼ਹੀਦੀ ਦਿਹਾੜਿਆਂ ਦੇ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਦੁੱਧ ਦਾ ਲੰਗਰ ਲਗਾਇਆ ਹੈ। ਇਸ ਮੌਕੇ ਤੇ ਇਲਾਕਾ ਬਸਤੀ ਬਾਵਾ ਖੇਲ ਥਾਣੇ ਦੇ ਐਸ ਐਚ ਓ ਹਰਵਿੰਦਰ ਸਿੰਘ ਨੇ ਵੀ ਆਪਣੀ ਪੁਲਿਸ ਪਾਰਟੀ ਨਾਲ ਖੂਨਦਾਨ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਅਤੇ ਉਨ੍ਹਾਂ ਕਿਹਾ ਅਗਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੈਂ ਉਸ ਦਾ ਮੁਫਤ ਇਲਾਜ ਕਰਵਾਵਾਂਗਾ। ਇਲਾਕੇ ਦੇ ਜੇਤੂ ਐਮਸੀ ਮਨੀਸ਼ ਸੇਠੀ ਜੀ ਨੇ ਸ਼ਿਰਕਤ ਕੀਤੀ ਅਤੇ ਕਿਹਾ ਅੱਜ ਕੱਲ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਹੀ ਜ਼ਿੰਦਗੀ ਜੀਣੀ ਚਾਹੀਦੀ ਹੈ। ਅਤੇ ਕਿਹਾ ਕਿ ਮੈਂ ਪੱਤਰਕਾਰਾਂ ਪ੍ਰੈਸ ਐਸੋਸੀਏਸ਼ਨ ਨੂੰ ਭਰੋਸਾ ਦਿਵਾਂਦਾ ਹਾ, ਜਦੋਂ ਪੱਤਰਕਾਰ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਮੇਰੀ ਜਰੂਰਤ ਪੈਂਦੀ ਹੈ ਮੈਂ ਉਹਨਾਂ ਨਾਲ ਹਮੇਸ਼ਾ ਖੜਾ ਹਾਂ ਅਤੇ ਇਹ ਸੰਸਥਾ ਕੋਈ ਉਪਰਾਲਾ ਕਰਦੀ ਹੈ ਮੈਂ ਦੋ ਕਦਮ ਅੱਗੇ ਹੋ ਕੇ ਚਲਾਗਾ। ਐਸੋਸੀਏਸ਼ਨ ਦੇ ਚੇਅਰਮੈਨ ‘ਤੇ ਪ੍ਰਧਾਨ ਨੇ ਕਿਹਾ ਕਿ ਅਸੀਂ ਸ਼ਹੀਦੀ ਦਿਹਾੜਿਆਂ ਤੇ ਖੂਨਦਾਨ ਅਤੇ ਦੁੱਧ ਦਾ ਲੰਗਰ ਤੇ ਆਏ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਸਮਾਜ ਸੇਵਾ ਲਈ ਵਧੀਆ ਉਪਰਾਲੇ ਕੀਤੇ ਜਾਣਗੇ।

ਇਸ ਮੌਕੇ ਤੇ ਕਈ ਹੋਰ ਸੰਸਥਾਵਾਂ ਨੇ ਵੀ ਆ ਕੇ ਖੂਨ ਦਾਨ ਕੀਤਾ ਤੇ ਕਿਹਾ ਕਿ ਅਸੀਂ ਅੱਗੋਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦੇ ਰਹਿਣ ਦੀ ਗੱਲ ਕਹਿ। ਇਸ ਮੌਕੇ ਤੇ ਐਸੋਸੀਏਸ਼ਨ ਦੇ ਪੰਜਾਬ ਚੇਅਰਮੈਨ ਕੁਲਪ੍ਰੀਤ ਸਿੰਘ ਏਕਮ, ਸੀਨੀਅਰ ਵਾਈਸ ਚੇਅਰਮੈਨ ਅਮਰਪ੍ਰੀਤ ਸਿੰਘ, ਪੰਜਾਬ ਪ੍ਰਧਾਨ ਰਾਜ ਕੁਮਾਰ ਸੂਰੀ, ਵਾਈਸ ਪ੍ਰਧਾਨ ਵਰਿੰਦਰ ਸ਼ਰਮਾ, ਜਰਨਲ ਸਕੱਤਰ ਰੋਹਿਤ ਅਰੋੜਾ, ਸੈਕਟਰੀ ਗੁਰਮੀਤ ਸਿੰਘ, ਕੈਸ਼ੀਅਰ ਨਿਰਮਲ ਸੋਨੂ, ਪੀਆਰਓ ਪਵਨ ਕਸ਼ਪ, ਗੁਰਮੀਤ ਸਿੰਘ, ਐਸੋਸੀਏਸ਼ਨ ਦੀ ਜਲੰਧਰ ਟੀਮ ਤੋਂ ਵਾਈਸ ਚੇਅਰਮੈਨ ਪਵਨ ਚੌਧਰੀ, ਜਲੰਧਰ ਪ੍ਰਧਾਨ ਵਿਸ਼ਾਲ ਕੁੰਦਰਾ ਵਾਈਸ ਪ੍ਰਧਾਨ ਰਮੇਸ਼, ਜਲੰਧਰ ਸੀਨੀਅਰ ਵਾਈਸ ਪ੍ਰੈਜੀਡੈਂਟ ਰਾਹੁਲ ਗਿੱਲ, ਜੋਇੰਟ ਸੈਕਟਰੀ ਦਿਨੇਸ਼ ਮਲੋਤਰਾ ਜੋਇੰਟ ਸੈਕਟਰੀ, ਸੁਨੀਲ ਵਰਮਾ ਜੋਇੰਟ ਸੈਕਟਰੀ, ਹਰਕੀਰਤ ਸਿੰਘ ਮੋਨੂੰ, ਜਸਵਿੰਦਰ ਸਿੰਘ ਜੱਸੀ, ਵਿਨੋਦ, ਰਾਹੁਲ, ਹੋਰ ਮੈਬਰ ਸਹਿਬਾਨ ਹਾਜ਼ਰ ਸਨ।