ਜਲੰਧਰ ( ਵਿੱਕੀ ਸੂਰੀ ) ਬਸਤੀ ਸ਼ੇਖ ਤੋਂ ਇੱਕ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਦੁਸ਼ਹਿਰਾ ਗਰਾਊਂਡ ਨੇੜੇ ਪੁਲਿਸ ਮੁਲਾਜ਼ਮ ਬਣ ਕੇ ਪ੍ਰਵਾਸੀਆਂ ਨੂੰ ਲੁੱਟਣ ਦੀ ਫਿਰਾਕ ਦੇ ਵਿੱਚ ਉਹਨਾਂ ਨੂੰ ਡਰਾ ਕੇ ਲੈ ਗਏ ਕਿ ਤੁਹਾਨੂੰ ਥਾਣੇ ਲੈ ਕੇ ਜਾਣਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਭਾਈਆ ਮੰਡੀ ਸਟੇਡੀਅਮ ਵਾਲੀ ਗਲੀ ਵਿੱਚ ਲੈ ਕੇ ਲੁੱਟ ਖੋਹ ਕੀਤੀ। ਪ੍ਰਵਾਸੀਆਂ ਦੇ ਦੱਸਣ ਅਨੁਸਾਰ ਲੁਟੇਰੇ ਇੱਕ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ । ਲੁਟੇਰੇ 15,000 ਰੁਪਏ ਲੈ ਕੇ ਫਰਾਰ ਹੋ ਗਏ।