ਫ਼ਰੀਦਕੋਟ, 4 ਨਵੰਬਰ (ਵਿਪਨ ਮਿੱਤਲ) – ਓਲਡ ਸਟੂਡੈਂਟਸ ਐਸੋਸੀਏਸ਼ਨ ਫ਼ਰੀਦਕੋਟ ਵੱਲੋਂ ਦੇਸ ਭਗਤ ਪੰਡਤ ਚੇਤੰਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਦੇ ਸਹਿਯੋਗ ਨਾਲ ਇੱਕ ਓਪਨ ਲਾਇਬਰੇਰੀ ਤਿਆਰ ਕੀਤੀ ਗਈ ਹੈ। ਇਸ ਮੌਕੇ ਲਾਇਨਸ਼ ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਇੱਕ ਅਲਮਾਰੀ ਭੇਟ ਕੀਤੀ ਅਤੇ ਸਾਰੇ ਮੈਂਬਰਾਂ ਨੇ ਕਿਤਾਬਾਂ ਇਕੱਠੀਆਂ ਕਰਕੇ ਉਸ ਅਲਮਾਰੀ ਅੰਦਰ ਰੱਖੀਆਂ ਤਾਂ ਕਿ ਦੇਸ ਭਗਤ ਪੰਡਤ ਚੇਤੰਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਵਿਦਿਆਰਥੀਆਂ ਦਾ ਕਿਤਾਬਾਂ ਨੂੰ ਪੜ੍ਹ ਕੇ ਵੱਧ ਤੋਂ ਵੱਧ ਲਾਭ ਲੈ ਸਕਣ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੇਵਾ ਮੁਕਤ ਪਿ੍ਰੰਸੀਪਲ ਪਰਮਿੰਦਰ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਕਾਲਜ ਦੇ ਐਜੂਕੇਸ਼ਨ ਦੇ ਪ੍ਰੋਫੈਸਰ ਕਰਮਜੀਤ ਸਿੰਘ ਨੇ ਲਾਇਬਰੇਰੀ ਦੀਆਂ ਕਿਤਾਬਾਂ ਸੰਬੰਧੀ ਵਿਦਿਆਰਥੀਆਂ ਨੂੰ ਹਦਾਇਤਾਂ ਦਿੱਤੀਆਂ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੇ ਕਿਹਾ ਕਿ ਇਹ ਲਾਇਬਰੇਰੀ ਖੁੱਲਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਉਥੇ ਸਾਡੇ ਦੋਸਤ ਪ੍ਰੋਫ਼ੈਸਰ ਲਾਈਨ ਕੰਵਲਦੀਪ ਸਿੰਘ ਬਰਾੜ ਦੀ ਯਾਦ ਵੀ ਹਮੇਸ਼ਾ ਸਾਡੇ ਦਿਲਾਂ ਅੰਦਰ ਬਣੀ ਰਹੇਗੀ। ਇੱਥੇ ਜ਼ਿਕਰਯੋਗ ਹੈ ਪ੍ਰੋ. ਕਮਲਦੀਪ ਸਿੰਘ ਬਰਾੜ ਲੰਬਾਂ ਸਮਾਂ ਇਸ ਕਾਲਜ ’ਚ ਰਹੇ ਅਤੇ ਉਨ੍ਹਾਂ ਵਿਦਿਆਰਥੀਆਂ ਅਤੇ ਕਾਲਜ ਦੀ ਬੇਹਤਰੀ ਵਾਸਤੇ ਹਮੇਸ਼ਾ ਸੁਹਿਦਰਤਾ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ। ਪਿ੍ਰੰਸੀਪਲ ਡਾ. ਐੱਸ.ਐੱਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਆਪਣੇ ਵਿਦਿਆਰਥੀ ਜੀਵਨ ’ਚ ਕਿਤਾਬਾਂ ਦੀ ਮਹੱਤਤਾ, ਚੰਗੇ ਵਿਦਿਆਰਥੀ ਅਤੇ ਅਧਿਆਪਕ ਲਈ ਕਿਤਾਬਾਂ ਕਿਉਂ ਜ਼ਰੂਰੀ ਵਿਸ਼ੇ ਤੇ ਭਾਵਪੂਰਤ ਸ਼ਬਦਾਂ ਨਾਲ ਸਾਂਝ ਪਾਈ। ਕਾਲਜ ਦੇ ਪਿ੍ਰੰਸੀਪਲ ਡਾ. ਰਾਜੇਸ਼ ਮੋਹਨ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਓਪਨ ਲਾਇਬ੍ਰੇਰੀ ਦੀ ਦੇਖਭਾਲ ਦਾ ਭਰੋਸਾ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਸਟੇਟ ਐਵਾਰਡੀ ਲਾਈਨ ਗੁਰਵਿੰਦਰ ਸਿੰਘ ਧਿੰਗੜਾ ਨੇ ਮਨਮੋਹਕ ਸ਼ਬਦਾਂ ਨਾਲ ਨਿਭਾਈ। ਇਸ ਮੌਕੇ ਕਾਲਜ ਦੇ ਵਾਈਸ ਪਿ੍ਰੰਸੀਪਲ ਪ੍ਰੋ.ਮੰਜੂ ਕਪੂਰ, ਪ੍ਰੋਫੈਸਰ ਰਣਜੀਤ ਸਿੰਘ ਬਾਜਵਾ, ਪ੍ਰੋ.ਡਾ.ਰੁਪਿੰਦਰਜੀਤ ਕੌਰ, ਪ੍ਰੋ. ਬੀਰਇੰਦਰਜੀਤ ਸਿੰਘ, ਪ੍ਰੋ.ਕਰਮਜੀਤ ਸਿੰਘ, ਪ੍ਰੋ.ਮਨਵਿੰਦਰ ਕੌਰ, ਪ੍ਰੋ.ਰਿੰਮੀ, ਪ੍ਰੋ.ਸੁਖਪਾਲ ਕੌਰ, ਪ੍ਰੋ.ਜਸਬੀਰ ਕੌਰ, ਸੇਵਾ ਮੁਕਤ ਪ੍ਰੋ.ਤੇਜਿੰਦਰ ਸਿੰਘ ਢੀਂਡਸਾ, ਸੇਵਾ ਮੁਕਤ ਪਿ੍ਰੰਸੀਪਲ ਸੁਰੇਸ਼ ਅਰੋੜਾ, ਰਾਧਾ ਕਿ੍ਰਸ਼ਨ, ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਸੁਪਤਨੀ ਸਵ.ਪ੍ਰੋ.ਕੰਵਲਦੀਪ ਸਿੰਘ, ਡਾ. ਜੁਗਰਾਜ ਸਿੰਘ, ਬਲਦੇਵ ਤੇਰੀਆ, ਵਿਨੋਦ ਮਿੱਤਲ, ਹਰਿੰਦਰ ਦੂਆ, ਸਵਰਨਜੀਤ ਸਿੰਘ ਗਿੱਲ, ਵਿਸ਼ਵਜੀਤ ਸਿੰਘ ਡੇਜ਼ੀ, ਡਾ. ਸੰਦੀਪ ਘੰਡ, ਸੰਤੋਖ ਸਿੰਘ,ਪ੍ਰੋਫੈਸਰ ਨਿਰਮਲ ਕੌਸ਼ਿਕ, ਡਾ. ਕੁਲਦੀਪ ਕੌਰ ਅਤੇ ਨਵਤੇਜ ਕੌਰ ਹਾਜ਼ਰ ਸਨ।