
Skip to content
ਫ਼ਰੀਦਕੋਟ (ਵਿਪਨ ਮਿੱਤਲ) – ਆਪਣਾ ਘਰ ਆਸ਼ਰਮ ਭਰਤਪੁਰ ਰਾਜਸਥਾਨ ਵੱਲੋਂ ਆਪਣੀ ਬ੍ਰਾਂਚ ਆਪਣਾ ਘਰ ਆਸ਼ਰਮ ਫ਼ਰੀਦਕੋਟ ਵਿਖੇ ਸਿਲਵਰ ਜੁਬਲੀ ਸਮਾਗਮ ਮਨਾਇਆ ਗਿਆ। ਇੱਥੇ ਵਰਨਣਯੋਗ ਹੈ ਕਿ ਆਪਣਾ ਘਰ ਆਸ਼ਰਮ ਵੱਲੋਂ ਦੇਸ਼ ਦੇ ਵੱਖ-ਵੱਖ ਆਸ਼ਰਮਾਂ ਅੰਦਰ ਸਿਲਵਰ ਜੁਬਲੀ ਸਬੰਧੀ ਪ੍ਰੋਗਰਾਮ ਕੀਤੇ ਗਏ। ਆਪਣਾ ਘਰ ਫਰੀਦਕੋਟ ਵੱਲੋਂ ਇਥੇ ਪ੍ਰਭੂ ਦਾ ਗੁਣਗਾਨ ਕਰਨ ਲਈ ਸ੍ਰੀ ਰਾਧਾ ਕਿ੍ਰਸ਼ਨ ਧਾਮ ਦੀ ਕੀਰਤਨ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਵਿਸ਼ੇਸ਼ ਲੋੜਾਂ ਵਾਲੇ, ਬੇਸਹਾਰਾ ਵਿਅਕਤੀਆਂ (ਪ੍ਰਭੂ ਜੀ) ਦੀ ਸਾਂਭ ਸੰਭਾਲ ਲਈ ਸੇਵਾ ਕਰਨ ਵਾਲੇ ਸਾਥੀਆਂ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਬਦਲੇ ਆਸ਼ਰਮ ਦੇ ਸਮੂਹ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਕੇਵਲ ਕਿ੍ਰਸਨ ਕਟਾਰੀਆ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਭਰਤਪੁਰ ਹੈਡ ਕੁਆਰਟਰ ਵੱਲੋਂ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅੰਦਰ ਖੋਲੇ ਗਏ ਆਸ਼ਰਮਾਂ ’ਚ 15 ਹਜ਼ਾਰ ਦੇ ਕਰੀਬ ਪ੍ਰਭੂ ਜੀ ਦੀ ਦੇਖਭਾਲ ਅਤੇ ਸਾਂਭ ਸੰਭਾਲ ਸਫਲਤਾ ਪੂਰਵਕ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ੍ਰੀ ਵਿਜਿੰਦਰ ਵਿਨਾਇਕ, ਦਰਸ਼ਨ ਲਾਲ ਚੁੱਘ, ਅਰਵਿੰਦ ਛਾਬੜਾ, ਮਨੀਸ਼ ਮੌਂਗਾ, ਸ਼੍ਰੀਮਤੀ ਸੁਨੀਤਾ ਜੈਨ, ਸ਼ੀ੍ਰਮਤੀ ਕਵਿਤਾ ਸ਼ਰਮਾ, ਅਸ਼ੋਕ ਵਧਵਾ, ਸੁਖਵੰਤ ਸਿੰਘ, ਅਮਰਜੀਤ ਸਿੰਘ ਵਾਲੀਆ, ਸੋਮ ਪ੍ਰਕਾਸ਼ ਕੱਕੜ, ਨਰੇਸ਼ ਗਰੋਵਰ ਅਤੇ ਦੀਪਕ ਕੁਮਾਰ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।Related