ਬਾਲੀਵੁੱਡ ਕਲਾਕਾਰਾਂ ਨੂੰ ਅਕਸਰ ਸ਼ਾਨਦਾਰ ਕਾਰਾਂ ਤੇ SUV ‘ਚ ਸਫਰ ਕਰਦੇ ਦੇਖਿਆ ਜਾਂਦਾ ਹੈ। ਪਰ ਦਬੰਗ ਸਲਮਾਨ ਖਾਨ ਕੋਲ ਵੀ ਦੋ ਸ਼ਾਨਦਾਰ Bullet Proof SUV ਹਨ। ਇਸ ਖਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਲਮਾਨ ਖਾਨ ਦੀ ਬੁਲੇਟਪਰੂਫ SUV ‘ਚ ਕਿਸ ਤਰ੍ਹਾਂ ਦੇ ਫੀਚਰ ਹਨ।
Nissan Patrol SUV
ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਵੱਲੋਂ Patrol ਨਾਂ ਦੀ SUV ਕਈ ਦੇਸ਼ਾਂ ‘ਚ ਪੇਸ਼ ਕੀਤੀ ਜਾਂਦੀ ਹੈ। ਫੁੱਲ ਸਾਈਜ਼ SUV ਦੇ ਰੂਪ ‘ਚ ਇਸ ਵਿਚ ਕਈ ਸ਼ਾਨਦਾਰ ਫੀਚਰ ਮਿਲਦੇ ਹਨ। ਇਸ ਤੋਂ ਇਲਾਵਾ ਇਸ ਨੂੰ ਆਪਣੀ ਲੋੜ ਮੁਤਾਬਕ ਬੁਲੇਟ ਪਰੂਫ ਵੀ ਬਣਾਇਆ ਜਾ ਸਕਦਾ ਹੈ। ਸਲਮਾਨ ਖਾਨ ਨੇ ਇਸ SUV ਨੂੰ ਪਿਛਲੇ ਸਾਲ ਹੀ ਇੰਪੋਰਟ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਵਿਚ ਬੀ7 ਪੱਧਰ ਦੀ ਸੁਰੱਖਿਆ ਦਿੱਤੀ ਗਈ ਹੈ। SUV ‘ਚ 78 ਮਿਲੀਮੀਟਰ ਮੋਟਾ ਬੁਲੇਟਪਰੂਫ ਗਲਾਸ ਵੀ ਲਗਾਇਆ ਗਿਆ ਹੈ। ਇਹ SUV ਆਸਾਨੀ ਨਾਲ ਫਾਇਰਿੰਗ ਨੂੰ ਝੱਲ ਸਕਦੀ ਹੈ। ਇਸ ‘ਚ ਕੰਪਨੀ ਵੱਲੋਂ 5.6 ਲੀਟਰ ਦਾ V8 ਇੰਜਣ ਦਿੱਤਾ ਗਿਆ ਹੈ ਜਿਸ ਕਾਰਨ SUV ਨੂੰ 450 ਹਾਰਸ ਪਾਵਰ ਤੇ 560 ਨਿਊਟਨ ਮੀਟਰ ਟਾਰਕ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਇਸ SUV ਨੂੰ ਕੰਪਨੀ ਨੇ ਭਾਰਤੀ ਬਾਜ਼ਾਰ ‘ਚ ਪੇਸ਼ ਨਹੀਂ ਕੀਤਾ ਹੈ। ਪਰ ਖਬਰਾਂ ਮੁਤਾਬਕ ਇਸ ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ।
Range Rover SUV
ਸਲਮਾਨ ਖਾਨ ਕੋਲ ਟਾਟਾ ਮੋਟਰਜ਼ ਦੀ ਮਲਕੀਅਤ ਵਾਲੀ ਕੰਪਨੀ ਰੇਂਜ ਰੋਵਰ ਦੀ SV SUV ਵੀ ਹੈ। ਇਹ SUV ਬੁਲੇਟਪਰੂਫ ਵੀ ਹੈ। ਜਾਣਕਾਰੀ ਮੁਤਾਬਕ ਸਲਮਾਨ ਖਾਨ ਨੇ ਇਸ ਸਾਲ ਦੀ ਸ਼ੁਰੂਆਤ ‘ਚ ਹੀ ਇਸ SUV ਨੂੰ ਖਰੀਦਿਆ ਹੈ। ਇਸ SUV ‘ਚ ਕੰਪਨੀ ਤਿੰਨ ਲਿਟਰ ਦਾ V6 ਇੰਜਣ ਦਿੰਦੀ ਹੈ। ਜੋ 254 bhp ਅਤੇ 600 ਨਿਊਟਨ ਮੀਟਰ ਟਾਰਕ ਦਿੰਦਾ ਹੈ। ਜਾਣਕਾਰੀ ਮੁਤਾਬਕ ਇਸ SUV ਦੀ ਕੀਮਤ 4.5 ਤੋਂ 5 ਕਰੋੜ ਰੁਪਏ ਦੇ ਵਿਚਕਾਰ ਹੈ।
ਸਲਮਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ
ਹਾਲ ਹੀ ‘ਚ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲ਼ੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਸਲਮਾਨ ਮੁੰਬਈ ‘ਚ ਆਪਣੇ ਪਿਤਾ ਤੇ ਮਾਂ ਨਾਲ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ‘ਚ ਰਹਿੰਦੇ ਹਨ। ਜਾਣਕਾਰੀ ਮੁਤਾਬਕ ਮੁੰਬਈ ‘ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਬਾਂਦਰਾ ਇਲਾਕੇ ‘ਚ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਸਵੇਰੇ 5 ਵਜੇ ਦੋ ਵਿਅਕਤੀਆਂ ਨੇ ਚਾਰ ਗੋਲੀਆਂ ਚਲਾਈਆਂ।