Skip to content
ਐਤਵਾਰ ਰਾਤ ਨੂੰ ਮੌੜ ਮੰਡੀ ਬੱਸ ਸਟੈਂਡ ਤੋਂ ਪੀਆਰਟੀਸੀ ਦੀ ਇੱਕ ਬੱਸ ਚੋਰੀ ਹੋ ਗਈ, ਪਰ ਚੋਰਾਂ ਨੂੰ ਉਸ ਵੇਲੇ ਬੱਸ ਛੱਡ ਕੇ ਹੀ ਫਰਾਰ ਹੋਣਾ ਪਿਆ ਜਦੋਂ ਰਸਤੇ ਵਿੱਚ ਫੈਕਟਰੀ ਰੋਡ ‘ਤੇ ਗੰਦੇ ਸੀਵਰੇਜ ਦੇ ਪਾਣੀ ਦੇ ਵਿਚਕਾਰ ਫਸ ਗਈ। ਜਾਣਕਾਰੀ ਮੁਤਾਬਕ ਮਾਨਸਾ ਤੋਂ ਮੌੜ ਮੰਡੀ ਆ ਰਹੀ ਬੱਸ ਰਾਤ ਨੂੰ ਬੱਸ ਸਟੈਂਡ ‘ਤੇ ਖੜ੍ਹੀ ਸੀ। ਇਸ ਦੌਰਾਨ ਚੋਰਾਂ ਨੇ ਬੱਸ ਚੋਰੀ ਕਰਦੇ ਸਮੇਂ ਬੱਸ ਕਾਫ਼ੀ ਦੇਰ ਤੱਕ ਫੈਕਟਰੀ ਰੋਡ ‘ਤੇ ਖੜ੍ਹੇ ਗੰਦੇ ਸੀਵਰੇਜ ਦੇ ਪਾਣੀ ਵਿੱਚ ਫਸ ਗਈ, ਜਿਸ ਕਾਰਨ ਚੋਰ ਬੱਸ ਨੂੰ ਉੱਥੇ ਹੀ ਛੱਡ ਕੇ ਭੱਜ ਗਏ।
ਸਵੇਰੇ ਜਦੋਂ ਪੀਆਰਟੀਸੀ ਕਰਮਚਾਰੀਆਂ ਨੂੰ ਉਕਤ ਬੱਸ ਦੀ ਚੋਰੀ ਬਾਰੇ ਪਤਾ ਲੱਗਾ ਤਾਂ ਬੱਸ ਅੱਡੇ ‘ਤੇ ਹਫੜਾ ਦਫੜੀ ਮਚ ਗਈ। ਉਨ੍ਹਾਂ ਨੇ ਪੀਆਰਟੀਸੀ ਡਿਪੂ ਮੈਨੇਜਰ ਬਠਿੰਡਾ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੀਆਰਟੀਸੀ ਮੈਨੇਜਰ ਸੁਖਪਾਲ ਸਿੰਘ ਡਰਾਈਵਰ ਨਾਲ ਮੌੜ ਪੁਲਿਸ ਸਟੇਸ਼ਨ ਆਏ ਅਤੇ ਪੀਆਰਟੀਸੀ ਬੱਸ ਦੀ ਚੋਰੀ ਸਬੰਧੀ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦਰਜ ਕਰਵਾਈ।
ਜਦੋਂ ਕਿ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਗਤਾਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਉਧਰ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਫੈਕਟਰੀ ਰੋਡ ‘ਤੇ ਗੰਦੇ ਸੀਵਰੇਜ ਦੇ ਪਾਣੀ ਵਿੱਚ ਬੱਸ ਫਸੀ ਹੋਈ ਹੈ। ਪੁਲਿਸ ਨੇ ਜਾ ਕੇ ਬੱਸ ਨੂੰ ਆਪਣੇ ਕਬਜ਼ੇ ਵਿਚ ਲਿਆ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਲਦੀ ਹੀ ਪੂਰੀ ਕਰਕੇ ਕਾਰਵਾਈ ਕੀਤੀ ਜਾਵੇਗੀ।
Related