ਦੱਖਣ-ਪੂਰਬੀ ਜ਼ਿਲ੍ਹਾ ਪੁਲਿਸ ਨੇ ਵਾਹਨ ਚੋਰੀ ਤੇ ਮੋਬਾਈਲ ਸਨੈਚਿੰਗ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਮੁੱਖ ਮੁਲਜ਼ਮ ਪਵਨ ਆਪਣੀ ਪਤਨੀ ਦੇ ਗਹਿਣੇ ਤੇ ਮਹਿੰਗੇ ਕੱਪੜੇ ਪਾਉਣ ਦੀ ਖਾਹਸ਼ ਪੂਰੀ ਕਰਨ ਲਈ ਚੋਰੀ ਕਰਦਾ ਸੀ।ਡੀਸੀਪੀ ਡਾ. ਹੇਮੰਤ ਤਿਵਾੜੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਲੀ ਵਿਹਾਰ ਨਿਵਾਸੀ ਪਵਨ ਕੁਮਾਰ ਅਤੇ ਅਮਿਤ ਉਰਫ਼ ਮੋਟਾ ਰੂਪ ਦੇ ਤੌਰ ‘ਤੇ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਕੀਤੀ ਗਈ ਬਾਈਕ ਤੇ ਸਕੂਟੀ ਦੇ ਨਾਲ ਚਾਰ ਮੋਬਾਈਲ ਵੀ ਬਰਾਮਦ ਕੀਤੇ ਹਨ।ਪੁਲਿਸ ਦੀ ਪੁੱਛਗਿੱਛ ‘ਚ ਪਵਨ ਨੇ ਦੱਸਿਆ ਕਿ ਉਹ ਕੁਝ ਸਾਲ ਪਹਿਲਾਂ ਆਪਣੀ ਪ੍ਰੇਮਿਕਾ ਲਈ ਘਰ ਛੱਡ ਕੇ ਚਲਾ ਗਿਆ ਸੀ। ਫਿਰ ਉਸ ਨਾਲ ਵਿਆਹ ਕਰ ਲਿਆ ਤੇ ਉਸ ਦੇ ਨਾਲ ਰਹਿ ਰਿਹਾ ਸੀ।ਪਵਨ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੂੰ ਗਹਿਣੇ ਤੇ ਮਹਿੰਗੇ ਕੱਪੜੇ ਪਾਉਣ ਦਾ ਸ਼ੌਕ ਹੈ। ਮੁਲਜ਼ਮ ਉਸ ਦੀ ਖਾਹਿਸ਼ ਪੂਰੀ ਕਰਨ ਲਈ ਵਾਹਨ ਅਤੇ ਮੋਬਾਈਲ ਚੋਰੀ ਕਰਦਾ ਸੀ। ਪਵਨ ਖ਼ਿਲਾਫ਼ ਪਹਿਲਾਂ ਹੀ ਨੌ ਮਾਮਲੇ ਦਰਜ ਹਨ। ਉਹ ਦੋ ਸਾਲ ਤੋਂ ਜ਼ਿਲ੍ਹਾ ਭਗੋੜਾ ਵੀ ਐਲਾਨਿਆ ਸੀ। ਜਦਕਿ ਅਮਿਤ ਨਾਲ ਵੱਖ-ਵੱਖ ਮਾਮਲਿਆਂ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ।ਮੁਲਜ਼ਮਾਂ ਨੇ ਦੱਸਿਆ ਕਿ ਉਹ ਦੋਪਹੀਆ ਵਾਹਨ ਚੋਰੀ ਕਰ ਕੇ ਉਨ੍ਹਾਂ ਦਾ ਇਸਤੇਮਾਲ ਸਨੈਚਿੰਗ ਲਈ ਕਰਦੇ ਸਨ। ਉਹ ਰਾਹਗਿਰਾਂ ਤੋਂ ਮੋਬਾਈਲ ਖੋਹ ਲੈਂਦੇ ਸਨ।