ਟ੍ਰਾਇੰਫ ਨੇ ਮੰਗਲਵਾਰ ਨੂੰ ਭਾਰਤ ‘ਚ ਆਪਣੀ ਨਵੀਂ ਸਪੀਡ 400 ਮੋਟਰਸਾਈਕਲ ਲਾਂਚ ਕੀਤੀ, ਜਿਸ ਦੀ ਕੀਮਤ 2.4 ਲੱਖ ਰੁਪਏ, ਐਕਸ-ਸ਼ੋਰੂਮ ਹੈ। ਇਹ ਨਵਾਂ ਮਾਡਲ ਪਿਛਲੇ ਵੇਰੀਐਂਟ ਨਾਲੋਂ ਕਰੀਬ 15 ਹਜ਼ਾਰ ਰੁਪਏ ਮਹਿੰਗਾ ਹੈ।ਇਸ ਦੇ ਰਾਈਡਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਬਾਈਕ ‘ਚ ਕੁਝ ਮਾਮੂਲੀ ਬਦਲਾਅ ਕੀਤੇ ਗਏ ਹਨ। ਹੁਣ ਸਪੀਡ 400 ਚਾਰ ਰੰਗਾਂ ਵਿੱਚ ਉਪਲਬਧ ਹੈ ਜਿਸ ਵਿੱਚ ਰੇਸਿੰਗ ਯੈਲੋ, ਫੈਂਟਮ ਬਲੈਕ, ਪਰਲ ਮੈਟਲਿਕ ਵ੍ਹਾਈਟ ਅਤੇ ਰੇਸਿੰਗ ਰੈੱਡ ਸ਼ਾਮਲ ਹਨ।ਲੰਬੀ ਦੂਰੀ ਦੀ ਯਾਤਰਾ ਨੂੰ ਹੋਰ ਆਰਾਮਦਾਇਕ ਬਣਾਉਣ ਲਈ ਬਾਈਕ ਦੀ ਸੀਟ ‘ਤੇ ਮੋਟਾ ਫੋਮ ਜੋੜਿਆ ਗਿਆ ਹੈ। ਇਸ ਤੋਂ ਇਲਾਵਾ, ਇਹ Vredestein ਤੋਂ ਹਾਈ-ਪ੍ਰੋਫਾਈਲ ਰੇਡੀਅਲ ਟਾਇਰਾਂ ਨਾਲ ਫਿੱਟ ਕੀਤਾ ਗਿਆ ਹੈ, ਅਤੇ ਬ੍ਰੇਕ ਅਤੇ ਕਲਚ ਲੀਵਰ ਵਿਵਸਥਿਤ ਹਨ। ਇਸ ਨਵੀਂ ਸਪੀਡ 400 ਦੀ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਡਿਲੀਵਰੀ ਕੁਝ ਹਫਤਿਆਂ ‘ਚ ਸ਼ੁਰੂ ਹੋਣ ਵਾਲੀ ਹੈ।ਨਵੀਂ ਟ੍ਰਾਇੰਫ ਸਪੀਡ 400 ਵਿੱਚ 399cc ਲਿਕਵਿਡ-ਕੂਲਡ ਇੰਜਣ ਹੈ, ਜੋ 39.5 bhp ਦੀ ਪਾਵਰ ਅਤੇ 39Nm ਦਾ ਟਾਰਕ ਜਨਰੇਟ ਕਰਦਾ ਹੈ।
ਇਹ ਇੰਜਣ 6-ਸਪੀਡ ਗਿਅਰਬਾਕਸ ਨਾਲ ਆਉਂਦਾ ਹੈ। ਬਾਈਕ ‘ਚ ਰਾਈਡ-ਬਾਈ-ਵਾਇਰ ਥ੍ਰੋਟਲ, ਫੁੱਲ-LED ਲਾਈਟਿੰਗ, ਡਿਊਲ-ਚੈਨਲ ABS, ਅਤੇ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ ਵਰਗੇ ਫੀਚਰਸ ਦਿੱਤੇ ਗਏ ਹਨ।ਇਹ ਬਾਈਕ ਬਜਾਜ ਅਤੇ ਟ੍ਰਾਇੰਫ ਦੀ ਸਾਂਝੇਦਾਰੀ ਵਿੱਚ ਲਾਂਚ ਕੀਤਾ ਗਿਆ ਪਹਿਲਾ ਉਤਪਾਦ ਹੈ। ਇਹ ਗਲੋਬਲ ਪੱਧਰ ‘ਤੇ ਕੰਪਨੀ ਦੀ ਐਂਟਰੀ-ਲੇਵਲ ਮੋਟਰਸਾਈਕਲ ਵੀ ਹੈ। ਸਪੀਡ 400 ਅਤੇ ਸਕ੍ਰੈਂਬਲਰ 400 X ‘ਚ ਵੀ ਇਹੀ 398cc ਇੰਜਣ ਵਰਤਿਆ ਗਿਆ ਹੈ | ਕੰਪਨੀ ਨੇ ਇਨ੍ਹਾਂ ਬਾਈਕਸ ਲਈ ਅਸਲੀ ਟ੍ਰਾਇੰਫ ਐਕਸੈਸਰੀਜ਼ ਵੀ ਪ੍ਰਦਾਨ ਕੀਤੀਆਂ ਹਨ।