Skip to content
ਫ਼ਰੀਦਕੋਟ,15 ਅਕਤੂਬਰ (ਵਿਪਨ ਮਿੱਤਲ) :- ਸਾਦਿਕ ਅਤੇ ਕੋਟਕਪੂਰਾ ਮੰਡੀ ‘ਚ ਕਿਸਾਨਾਂ ਅਤੇ ਯੂਨੀਅਨ ਆਗੂਆਂ ਨੇ ਰਾਜਸਥਾਨ ਤੋਂ ਆਈਆਂ ਟਰਾਲੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸ਼ੈਲਰਾਂ ‘ਚ ਉਤਾਰਦੇ ਫੜਿਆ ਹੈ। ਬਿਨਾਂ ਕਿਸੇ ਮੌਇਸ਼ਚਰ ਚੈੱਕ, ਰੈਗੂਲੇਟਰੀ ਜਾਂਚ ਤੋਂ ਬਿਨਾਂ ਦੂਜੇ ਸੂਬਿਆਂ ਦਾ ਝੋਨਾ ਪੰਜਾਬ ਦੇ ਸ਼ੈਲਰਾਂ ‘ਚ ਪਹੁੰਚ ਰਿਹਾ ਹੈ ਤੇ ਆਖਿਰ ਜ਼ਿਲੇ ਦੇ ਸੰਬੰਧਤ ਅਧਿਕਾਰੀ ਚੁੱਪ ਕਿਉਂ ਹਨ ? ਇਹ ਹਾਲਤ ਉਸ ਸਮੇਂ ਹੋ ਰਹੀ ਹੈ ਜਦੋਂ ਪੰਜਾਬ ਦਾ ਕਿਸਾਨ ਮੀਂਹ ਤੇ ਸ਼ੈਲਰ ਹੜਤਾਲਾਂ ਕਾਰਨ ਪਹਿਲਾਂ ਹੀ ਨੁਕਸਾਨ ਝੱਲ ਰਿਹਾ ਹੈ । ਇਹ ਕਾਰਵਾਈ ਸਿੱਧਾ ਪੰਜਾਬ ਦੇ ਕਿਸਾਨਾਂ ਦੇ ਹੱਕਾਂ ‘ਤੇ ਡਾਕਾ ਹੈ। ਸਮਾਜ ਸੇਵੀ ਆਰਸ਼ ਸੱਚਰ ਨੇ ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਲਈ ਚੇਤਾਵਨੀ ਦਿੱਤੀ ਹੈ । ਜਿਹੜੇ ਸ਼ੈਲਰ ਮਾਲਕ ਇਸ ਗੈਰਕਾਨੂੰਨੀ ਉਤਾਰਨ ਵਿੱਚ ਸ਼ਾਮਲ ਹਨ ਉਨ੍ਹਾਂ ‘ਤੇ ਮਾਮਲਾ ਦਰਜ ਹੋਵੇ ਤੇ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਾਰੇ ਐਂਟਰੀ ਪੁਆਇੰਟਾਂ ਅਤੇ ਮੰਡੀਆਂ ‘ਤੇ ਰੀਅਲ ਟਾਈਮ ਨਿਗਰਾਨੀ ਤੇ ਨਿਯਮਾਂ ਦੀ ਸਖ਼ਤ ਲਾਗੂ ਕਰਨੀ ਹੋਵੇ। ਪੰਜਾਬ ਦੇ ਕਿਸਾਨਾਂ ਨੂੰ ਐਮ ਐਸ ਪੀ ‘ਤੇ ਪਹਿਲਾ ਹੱਕ ਦਿੱਤਾ ਜਾਵੇ। ਇਹ ਸਿਰਫ਼ ਇੱਕ ਮੰਡੀ ਦਾ ਮਾਮਲਾ ਨਹੀਂ ਇਹ ਪੰਜਾਬ ਦੇ ਕਿਸਾਨ ਦੀ ਇੱਜ਼ਤ ਅਤੇ ਜੀਵਨ ਦਾ ਸਵਾਲ ਹੈ। ਜੇ ਸਰਕਾਰ ਨੇ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਤਾਂ ਕਿਸਾਨਾਂ ਦਾ ਸਰਕਾਰ ‘ਤੇ ਭਰੋਸਾ ਹਿਲ ਜਾਵੇਗਾ। ਆਰਸ਼ ਸੱਚਰ ਦੀ ਸਪਸ਼ਟ ਮੰਗ ਹੈ ਕਿ ਸਰਕਾਰ ਕੁਝ ਘੰਟਿਆਂ ਵਿੱਚ ਸਖ਼ਤ ਕਾਰਵਾਈ ਕਰੇ ਤਾਂ ਕਿ ਸਪਸ਼ਟ ਸੁਨੇਹਾ ਜਾਵੇ ਪੰਜਾਬ ਦੀ ਸਰਕਾਰ ਕਿਸਾਨਾਂ ਨਾਲ ਖੜੀ ਹੈ। ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਅਧਿਕਾਰੀ ਬਾਹਰਲੇ ਸੂਬਿਆਂ ਵਿਚੋਂ ਆਉਂਣ ਵਾਲੇ ਝੋਨੇ ਦੀ ਸਪਲਾਈ ਤੇ ਤਿੱਖੀ ਨਜ਼ਰ ਰੱਖਣ।
Related