ਜਲੰਧਰ, 15 ਅਕਤੂਬਰ (ਪੁਨੀਸ਼ ਅਰੋੜਾ) : ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ (ਏਸੀਐਫਆਈ) ਦੇ ਪੰਜਾਬ ਵਿਜੀਲੈਂਸ ਤੇ ਕ੍ਰਾਈਮ ਸੈਲ ਦੇ ਡਾਇਰੈਕਟਰ ਸਰਦਾਰ ਲੱਖਾ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਦੇਸ਼ ਵਿੱਚੋਂ ਭਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਆਪਣੇ ਸੁਪਰੀਮੋ ਸ੍ਰੀ ਨਰਿੰਦਰ ਅਰੋੜਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਾਰਦਰਸ਼ਤਾ ਤੇ ਨਿਰਭਰਤਾ ਦਾ ਮਾਹੌਲ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।ਡਾਇਰੈਕਟਰ ਲੱਖਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਭਰਿਸ਼ਟਾਚਾਰ ਖ਼ਿਲਾਫ਼ ਕਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਏਸੀਐਫਆਈ ਇਸ ਮੁਹਿੰਮ ਵਿਚ ਸਰਕਾਰ ਨਾਲ ਮਿਲ ਕੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਪ੍ਰਸ਼ਾਸਨ ਸਾਫ-ਸੁਥਰਾ ਹੋਵੇਗਾ ਤਾਂ ਲੋਕਾਂ ਨੂੰ ਆਪਣੇ ਹੀ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਮਿਲਣਗੇ ਅਤੇ ਵਿਦੇਸ਼ ਜਾਣ ਦੀ ਲੋੜ ਨਹੀਂ ਰਹੇਗੀ।ਆਖਰ ਵਿੱਚ ਲੱਖਾ ਸਿੰਘ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਨਾਲ ਜੁੜ ਕੇ ਭਰਿਸ਼ਟਾਚਾਰ-ਰਹਿਤ ਭਾਰਤ ਬਣਾਉਣ ਵਿੱਚ ਸਹਿਯੋਗ ਦੇਣ।ਇਸ ਮੌਕੇ ‘ਵੈਲਕਮ ਪੰਜਾਬ’ ਦੇ ਮੁੱਖ ਸੰਪਾਦਕ ਸਰਦਾਰ ਅਮਰਪ੍ਰੀਤ ਸਿੰਘ ਨੇ ਕਿਹਾ ਕਿ, “ਅਸੀਂ ਸਭ ਮਿਲ ਕੇ ਇਮਾਨਦਾਰ ਤੇ ਨਿਆਂਪ੍ਰਧ ਭਾਰਤ ਦੀ ਰਚਨਾ ਲਈ ਇਕੱਠੇ ਖੜੇ ਹਾਂ — ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਆਉਣ ਵਾਲੀ ਪੀੜ੍ਹੀ ਲਈ ਪਾਰਦਰਸ਼ੀ ਪ੍ਰਣਾਲੀ ਛੱਡੀਏ।”