Skip to content
ਅੱਜ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਐਕਟਰ ਅਤੇ ਪ੍ਰਸਿੱਧ ਬਾਡੀਬਿਲਡਰ ਵਰਿੰਦਰ ਘੁੰਮਣ ਜੀ ਅਚਾਨਕ ਸਾਨੂੰ ਛੱਡ ਗਏ ਹਨ। ਮੌਤ ਦਾ ਕਾਰਨ ਆਪਰੇਸ਼ਨ ਦੌਰਾਨ ਨਸ ਦੱਬ ਜਾਣਾ ਦੱਸਿਆ ਜਾ ਰਿਹਾ ਹੈ।
ਵਰਿੰਦਰ ਘੁੰਮਣ ਜੀ ਨਾ ਸਿਰਫ਼ ਬਾਲੀਵੁੱਡ ਵਿੱਚ ਆਪਣਾ ਨਾਮ ਰੌਸ਼ਨ ਕੀਤਾ, ਸਗੋਂ ਬਾਡੀਬਿਲਡਿੰਗ ਦੀ ਦੁਨੀਆ ਵਿੱਚ ਵੀ ਭਾਰਤ ਦਾ ਨਾਮ ਵਿਸ਼ਵ ਪੱਧਰ ‘ਤੇ ਉੱਚਾ ਕੀਤਾ। ਉਹ ਬਹੁਤ ਹੀ ਨੇਕ ਦਿਲ, ਨਿਮਰ ਸੁਭਾਉ ਅਤੇ ਲੋਕਾਂ ਦੀ ਮਦਦ ਕਰਨ ਵਾਲੇ ਇਨਸਾਨ ਸਨ। ਗਰੀਬਾਂ ਲਈ ਉਹ ਆਪਣੇ ਹੈਲਥ ਕਲੱਬ ਵਿੱਚ ਮੁਫ਼ਤ ਟ੍ਰੇਨਿੰਗ ਦਿੰਦੇ ਸਨ।
ਇਸ ਮੌਕੇ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੇ ਵਰਿੰਦਰ ਘੁੰਮਣ ਜੀ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।
ਇਸ ਮੌਕੇ ਦਵਿੰਦਰ ਕੁਮਾਰ ਗੋਲਾ, ਰਾਜੇਸ਼ ਲੂਥਰਾ, ਜੱਜ ਸੰਨੀ ਬੱਤਰਾ, ਨੰਨੀ ਬੱਤਰਾ ਅਤੇ ਦੀਪਕ ਨਿਸ਼ਚਲ ਸਮੇਤ ਕਈ ਹੋਰ ਸ਼ਖਸੀਤਾਂ ਨੇ ਵੀ ਵਰਿੰਦਰ ਘੁੰਮਣ ਜੀ ਦੇ ਪਰਿਵਾਰ ਪ੍ਰਤੀ ਦੁੱਖ ਸੰਵੇਦਨਾ ਪ੍ਰਗਟ ਕੀਤੀ ਤੇ ਰੱਬ ਅੱਗੇ ਅਰਦਾਸ ਕੀਤੀ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖ਼ਸ਼ੇ। 🕊️
Related