
Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਵਿਸ਼ਵ ਭਾਈ ਮਰਦਾਨਾ ਸੁਸਾਇਟੀ ਵੱਲੋਂ ਇੰਗਲੈਂਡ ਦੇ ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਇੰਗਲੈਂਡ ਵਿੱਚ ਰਹਿੰਦੇ ਜਸਵਿੰਦਰ ਸਿੰਘ ਧੰਜਲ ਨਗਿੰਦਰ ਸਿੰਘ ਧੰਜਲ ਅਤੇ ਉੱਗੇ ਵਕੀਲ ਮਨਜੀਤ ਸਿੰਘ ਭੋਗਲ ਨੂੰ ਸਨਮਾਨਿਤ ਕੀਤਾ ਗਿਆ। ਜਸਵਿੰਦਰ ਸਿੰਘ ਕਾਲਾ ਅਤੇ ਮਨਜੀਤ ਸਿੰਘ ਭੋਗਲ ਇੰਗਲੈਂਡ ਦੀਆਂ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤਾਂ ਹਨ ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਇਹ ਗੁਰਦੁਆਰਾ ਬਾਬੇ ਕੇ ਟਰਸਟ ਦੇ ਮੈਂਬਰ ਵੀ ਹਨ ਤੇ ਸਾਲ ਵਿੱਚ ਚਾਰ ਪੰਜ ਧਾਰਮਿਕ ਪ੍ਰੋਗਰਾਮ ਇੰਗਲੈਂਡ ਦੀ ਧਰਤੀ ਤੇ ਕਰਵਾਉਂਦੇ ਹਨ ਤੇ ਇੰਡੀਆ ਵਿੱਚ ਆ ਕੇ ਵੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੀ ਦੇ ਨਾਲ ਮਿਲ ਕੇ ਉਹਨਾਂ ਦੇ ਆਸ਼ੀਰਵਾਦ ਨਾਲ ਇੱਥੇ ਵੀ ਧਾਰਮਿਕ ਅਤੇ ਸਮਾਜਿਕ ਯੋਗਦਾਨ ਪਾਉਂਦੇ ਹਨ। ਮਨਜੀਤ ਸਿੰਘ ਭੋਗਲ ਜੋ ਕਿ ਇਮੀਗ੍ਰੇਸ਼ਨ ਦੇ ਬਹੁਤ ਹੀ ਮਸ਼ਹੂਰ ਵਕੀਲ ਹਨ ਜੋ ਕਿ ਬਰਮਿੰਗਮ ਸ਼ਹਿਰ ਦੇ ਵਿੱਚ ਰਹਿੰਦੇ ਹਨ ਇਹ ਆਪਣੇ ਪੰਜਾਬੀਆਂ ਦੀ ਅਤੇ ਲੋੜਵੰਦਾਂ ਦੀ ਇੰਗਲੈਂਡ ਵਿੱਚ ਵੀ ਬਹੁਤ ਮਦਦ ਕਰਦੇ ਹਨ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਨਾਲ ਇਹਨਾਂ ਦਾ ਪਿਆਰ ਤਕਰੀਬਨ 35 ਸਾਲ ਪੁਰਾਣਾ ਹੈ ਇਹ ਹਮੇਸ਼ਾ ਹੀ ਸੁਸਾਇਟੀ ਨੂੰ ਸਹਿਯੋਗ ਕਰਦੇ ਆ ਰਹੇ ਹਨ ਇਸ ਸਾਲ ਕੁਝ ਰੁਝੇਵਿਆਂ ਕਰਕੇ ਇਹ ਫਰਵਰੀ ਵਿੱਚ ਹੋਏ ਕੀਰਤਨ ਦਰਬਾਰ ਤੇ ਨਹੀਂ ਪੁੱਛ ਸਕੇ ਤੇ ਅਗਲੇ ਸਾਲ ਭਾਈ ਮਰਦਾਨਾ ਕੀਰਤਨ ਦਰਬਾਰ ਫਰਵਰੀ ਵਿੱਚ ਕਰਵਾਇਆ ਜਾ ਰਿਹਾ ਹੈ ਉਸ ਵਿੱਚ ਉਚੇਚੇ ਤੌਰ ਤੇ ਇੰਗਲੈਂਡ ਤੋਂ ਪੁੱਜਣਗੇ ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਔਲਖ ਜਨਰਲ ਸਕੱਤਰ ਰਣਵੀਰ ਸਿੰਘ ਰਾਣਾ ਤੇ ਮੈਂਬਰ ਨਿਰਮਲ ਸਿੰਘ ਵੀ ਹਾਜ਼ਰ ਸਨ।Related