Skip to content
ਜਲੰਧਰ (ਜੀਵਨ ਜੋਤੀ ਟੰਡਨ) : ਸਰਬੰਸ ਦਾਨੀ, ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪ੍ਰੋਗਰਾਮਾਂ ਤਹਿਤ ਸੰਤ ਸਿਪਾਹੀ ਗੱਤਕਾ ਅਖਾੜਾ ਮਿਸਲ ਸ਼ਹੀਦਾ ਤਰਨਾ ਦਲ ਹਰੀਆਂ ਬੇਲਾਂ ਅਤੇ ਬਾਬਾ ਫਤਿਹ ਸਿੰਘ ਫਾਊਂਡੇਸ਼ਨ ਵੱਲੋਂ ਵਿਸ਼ਾਲ ਧਾਰਮਿਕ ਅਤੇ ਇਤਿਹਾਸਕ ਸਮਾਗਮ ਕਰਵਾਏ ਜਾ ਰਹੇ ਹਨ।
ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਟਰਨੈਸ਼ਨਲ ਸਿੱਖ ਕੌਂਸਲ, ਸਿੱਖ ਤਾਲਮੇਲ ਕਮੇਟੀ, ਸਿੱਖ ਐਕਸ਼ਨ ਕਮੇਟੀ, ਅਖੰਡ ਕੀਰਤਨੀ ਜੱਥਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵੱਖ-ਵੱਖ ਸਿੱਖ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਪਵਿੱਤਰ ਅਤੇ ਵਿਸ਼ਾਲ ਸਮਾਗਮ ਵਿੱਚ ਵਾਰਡ ਨੰਬਰ ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਜੀ ਨੂੰ ਮੁੱਖ ਅਤਿਥੀ ਵਜੋਂ ਸੱਦਾ ਪੱਤਰ ਭੇਟ ਕੀਤਾ ਗਿਆ ਅਤੇ ਨਿਮਰ ਬੇਨਤੀ ਕੀਤੀ ਗਈ ਕਿ ਉਹ ਸਮਾਗਮ ਵਿੱਚ ਪਹੁੰਚ ਕਰ ਆਪਣੀ ਹਾਜ਼ਰੀ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਉਣ।
✦ 6 ਦਸੰਬਰ 2025 – ਸ਼ਨੀਵਾਰ
ਕੀਰਤਨ ਸਮਾਗਮ
ਸਮਾਂ: ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ
ਸਥਾਨ: ਨਜ਼ਦੀਕ ਰਾਣੀ ਬਾਗ, ਬਸਤੀ ਪੀਰਦਾਦ, ਜਲੰਧਰ
ਅੰਮ੍ਰਿਤ ਸੰਚਾਰ
ਸਮਾਂ: ਦੁਪਹਿਰ 12 ਵਜੇ
ਸਥਾਨ: ਨਜ਼ਦੀਕ ਰਾਣੀ ਬਾਗ, ਬਸਤੀ ਪੀਰ ਦਾਦ, ਜਲੰਧਰ
✦ 7 ਦਸੰਬਰ 2025 – ਐਤਵਾਰ
ਮੁਹੱਲਾ ਨਿਹੰਗ ਸਿੰਘਾ ਵੱਲੋਂ ਘੋੜ ਦੌੜ ਅਤੇ ਗਤਕਾ ਮੁਕਾਬਲੇ
ਸਮਾਂ: ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ
ਰਵਾਨਗੀ ਸਥਾਨ: ਬਸਤੀ ਪੀਰ ਦਾਦ, ਨਜ਼ਦੀਕ ਰਾਣੀ ਬਾਗ ਜਲੰਧਰ
ਪ੍ਰੋਗਰਾਮ ਵਿਚ ਗਤਕਾ ਟੋਲੀਆਂ ਅਤੇ ਘੋੜਸਵਾਰ ਜਥੇ ਹੇਠ ਲਿਖੇ ਰੂਟ ਤੋਂ ਗੁਜ਼ਰਦੇ ਹੋਏ ਆਪਣਾ ਸ਼ੌਰ-ਬਲ ਦਿਖਾਉਣਗੇ:
ਗੁਰਦੁਆਰਾ ਸਿੰਘ ਸਭਾ ਬਸਤੀ ਪੀਰ ਦਾਦ, ਗੁਰਦੁਆਰਾ ਬਾਬਾ ਬੁੱਢਾ ਜੀ, ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ, ਬਸਤੀ ਮਿੱਠੂ ਤੋਂ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਗਰ, ਕੁਲਵੰਤ ਢਾਬਾ ਤੋਂ ਆਦਰਸ਼ ਨਗਰ, ਝੰਡੀਆਂ ਵਾਲਾ ਪੀਰ ਤੋਂ ਅਵਤਾਰ ਨਗਰ, ਨਕੋਦਰ ਚੌਂਕ, ਜੋਤੀ ਚੌਂਕ, ਬਸਤੀ ਅੱਡਾ , ਪਟੇਲ ਚੌਂਕ , ਕਪੂਰਥਲਾ ਚੌਂਕ , ਵਰਕਸ਼ਾਪ ਚੌਂਕ ਤੋਂ ਹੁੰਦਾ ਹੋਇਆ ਪ੍ਰੋਗਰਾਮ ਦੀ ਸਮਾਪਤੀ ਦੁਪਹਿਰ 3 ਵਜੇ ਬਰਲਟਨ ਪਾਰਕ ਵਿਖੇ ਹੋਵੇਗੀ, ਜਿੱਥੇ ਵਿਸ਼ਾਲ ਘੋੜ ਦੌੜ ਮੁਕਾਬਲੇ ਵੀ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਭਾਈ ਭੁਪਿੰਦਰ ਸਿੰਘ ਜੀ, ਭਾਈ ਪਵਨਜੀਤ ਸਿੰਘ ਜੀ, ਨਵਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਕਾਸ਼ ਸਿੰਘ ਆਦਿ ਹਾਜ਼ਿਰ ਸਨ।
Related