ਭੋਗਪੁਰ (ਮਨਜਿੰਦਰ ਸਿੰਘ)- ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਦੋਰਾਨ ਵਾਰਡ ਨੰਬਰ- 7 ਵਿਖੇ ਵੋਟਰ ਕਾਰਡ ਨੂੰ ਅਧਾਰ ਲਿੰਕ ਕੀਤਾ ਗਿਆ ਅਤੇ ਨਵੀਆਂ ਵੋਟਾਂ ਵੀ ਬਣਾਈਆਂ ਗਈਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਲਗਨਦੀਪ ਸਿੰਘ, ਕੁਲਵੰਤ ਰਾਏ ਅਤੇ ਮੈਡਮ ਕੁਮਕੁਮ ਮੌਜੂਦ ਰਹੇ। ਇਸ ਸਬੰਧ ਵਿੱਚ ਲਗਨਦੀਪ ਸਿੰਘ ਨੇ ਦੱਸਿਆ ਕਿ ਬੂਥ ਨੰਬਰ 136,137 ਅਤੇ 138 ਦੇ ਬੀ. ਐਲ. ੳ. ਮੈਡਮ ਮਨਜੀਤ ਕੌਰ, ਦੀਪਿਕਾ ਸ਼ਰਮਾ ਅਤੇ ਬਲਵੀਰ ਕੌਰ ਨੇ ਬਾਖੂਬੀ ਡਿਊਟੀ ਨਿਭਾਈ ਅਤੇ ਲੋਕਾਂ ਨੂੰ ਪੂਰਾ ਸਹਿਯੋਗ ਦਿੱਤਾ।ਇਸ ਤੋਂ ਇਲਾਵਾ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਬੀ.ਐਲ.ਓ ਨੂੰ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਕਰਨ ਤਾਂ ਜੋ ਜ਼ਿਲ੍ਹੇ ਦੇ ਸਾਰੇ ਵੋਟਰਾਂ ਦਾ ਆਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਹੋ ਸਕਣ।