Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੀ ਇਕਾਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏ ਵਾਲਾ ਬਲਾਕ ਘੱਲ ਖੁਰਦ ਜਿਲ੍ਹਾ ਫਿਰੋਜ਼ਪੁਰ ਵਿਖੇ ਅੱਜ ਵਿਸ਼ਵ ਸਕਾਊਟ ਸਕਾਰਫ ਦਿਵਸ ਮਨਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਵਿੱਚ ਵਿਸ਼ਵ ਸਕਾਊਟ ਸਕਾਰਫ ਦਿਵਸ ਮਨਾਇਆ ਗਿਆ। ਜਿਸ ਵਿੱਚ ਸਕਾਊਟਿੰਗ ਲਹਿਰ ਵਿੱਚ ਨਵੇਂ ਸ਼ਾਮਿਲ ਹੋਏ ਵਿਦਿਆਰਥੀਆਂ ਨੂੰ ਸਕਾਰਫ ਪਹਿਨਾਉਣ ਦੀ ਰਸਮ ਅਦਾ ਕਰਕੇ ਸਕਾਊਟਿੰਗ ਲਹਿਰ ਵਿੱਚ ਸ਼ਾਮਿਲ ਕੀਤਾ ਗਿਆ। ਵਿਦਿਆਰਥੀਆਂ ਨੂੰ ਵਿਸ਼ਵ ਸਕਾਰਫ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਵਿਸ਼ਵ ਸਕਾਊਟ ਸਕਾਰਫ਼ ਦਿਵਸ ਹਰ ਸਾਲ 1 ਅਗਸਤ ਨੂੰ 1907 ਵਿੱਚ ਬ੍ਰਾਊਨਸੀ ਟਾਪੂ ‘ਤੇ ਪਹਿਲੇ ਸਕਾਊਟ ਕੈਂਪ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਦੇ ਸਕਾਊਟਾਂ ਨੂੰ ਆਪਣੇ ਸਕਾਰਫ਼ ਪਹਿਨਣ ਲਈ ਉਤਸ਼ਾਹਿਤ ਕਰਦਾ ਹੈ, ਜੋ ਸਕਾਊਟ ਵਾਅਦੇ ਅਤੇ ਸਕਾਊਟਿੰਗ ਲਹਿਰ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਤੀਕ ਹੈ। 2007 ਵਿੱਚ ਸ਼ੁਰੂ ਹੋਈ ਇਹ ਪਰੰਪਰਾ, ਸਕਾਊਟਿੰਗ ਦੇ ਸਿਧਾਂਤਾਂ ਅਤੇ ਸਕਾਊਟਾਂ ਨੂੰ ਸਿਖਾਏ ਜਾਣ ਵਾਲੇ ਜੀਵਨ ਹੁਨਰਾਂ, ਜਿਵੇਂ ਕਿ ਬਚਾਅ, ਸ਼ਖਸੀਅਤ ਵਿਕਾਸ, ਕੈੰਪਿੰਗ, ਦੇਸ਼ ਭਗਤੀ ਅਤੇ ਸਕਾਊਟ ਕਾਨੂੰਨ ਨੂੰ ਉਜਾਗਰ ਕਰਦੀ ਹੈ।
ਵਿਸ਼ਵ ਸਕਾਊਟ ਸਕਾਰਫ਼ ਦਿਵਸ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਸ ਵਿੱਚ ਮੌਜੂਦਾ ਅਤੇ ਸਾਬਕਾ ਸਕਾਊਟ ਦੋਵੇਂ ਆਪਣੇ ਸਕਾਰਫ਼ ਪਹਿਨ ਕੇ ਹਿੱਸਾ ਲੈਂਦੇ ਹਨ।ਇਸ ਮੌਕੇ ਤੇ ਸਕੂਲ ਸਟਾਫ ਅਤੇ ਕੱਬ-ਬੁਲਬੁਲ ਵਿਦਿਆਰਥੀਆਂ ਵੱਲੋਂ ਧਰਤੀ ਨੂੰ ਹਰਾ ਭਰਾ ਰਖਣ ਅਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਤੇ ਸਕੂਲ ਮੁਖੀ ਪਰਮਜੀਤ ਕੌਰ, ਮੈਡਮ ਕੰਚਨ ਬਾਲਾ, ਸੁਖਮੰਦਰ ਸਿੰਘ, ਨਿਰਮਲ ਕੌਰ, ਗੁਰਦੇਵ ਕੌਰ,। ਸਰਵਜੀਤ ਕੌਰ ਹਾਜ਼ਰ ਸਨ
Related