Skip to content
ਫ਼ਰੀਦਕੋਟ, 20 ਜੂਨ (ਵਿਪਨ ਮਿੱਤਲ)-ਪਤੰਜਲੀ ਯੋਗ ਸੰਮਤੀ ਅਤੇ ਅਰੋੜਾ ਮਹਾਂ ਸਭਾ ਵੱਲੋਂ 21 ਜੂਨ ਨੂੰ ਸਵੇਰੇ 5:30 ਵਜੇ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਸਥਾਨਕ ਰੈਸਟ ਹਾਊਸ ਫ਼ਰੀਦਕੋਟ ਵਿਖੇ ਜ਼ਿਲਾ ਪ੍ਰਧਾਨ ਪੰਤਜ਼ਲੀ ਮਹਿਲਾ ਯੋਗ ਸੰਮਤੀ ਫ਼ਰੀਦਕੋਟ ਸ੍ਰੀਮਤੀ ਗੀਤਾ ਗੇਰਾ, ਮੈਂਬਰ ਊਸ਼ਾ ਚਾਵਲਾ, ਗੁੱਡ ਮਨਚੰਦਾ ਅਤੇ ਸਰੋਜ ਦੇਵੀ ਅਤੇ ਅਰੋੜਾ ਮਹਾਂ ਸਭਾ ਦੇ ਪ੍ਰਧਾਨ ਰਮੇਸ਼ ਗੇਰਾ ਅਤੇ ਸਕੱਤਰ ਦਰਸ਼ਨ ਲਾਲ ਚੁੱਘ ਨੇ ਸਥਾਨਕ ਦਰਬਾਰ ਗੰਜ ਵਿਖੇ ਯੋਗਾ ਅਤੇ ਸੈਰ ਕਰ ਰਹੇ ਸਾਥੀਆਂ ਨੂੰ 21 ਜੂਨ ਨੂੰ ਯੋਗਾ ਕਰਨ ਲਈ ਪੈਂਫਲਿਟ ਵੰਡਦਿਆਂ ਹੋਇਆ ਬੇਨਤੀ ਕੀਤੀ ਕਿ ਮਿਤੀ 21 ਜੂਨ, ਯੋਗਾ ਦਿਵਸ ਦੇ ਮੌਕੇ ਤੇ ਸਵੇਰੇ 05.30 ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰਸਟ ਦੇ ਹਾਲ ਵਿਖੇ ਪੁੱਜ ਕੇ ਯੋਗਾ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਅੰਦਰ ਗੱਦੇ, ਚਾਦਰਾਂ, ਪਾਣੀ ਆਦਿ ਦਾ ਪ੍ਰਬੰਧ ਕਰ ਲਿਆ ਜਾਵੇਗਾ। ਕਰੋ ਯੋਗ-ਰਹੋ ਨਿਰੋਗ, ਦੇ ਬੈਨਰ ਹੇਠ ਪਤੰਜ਼ਲੀ ਯੋਗ ਸੰਮਤੀ ਦੇ ਜ਼ਿਲਾ ਪ੍ਰਧਾਨ ਗੀਤਾ ਗੇਰਾ ਅਤੇ ਹੋਰ ਯੋਗ ਅਧਿਆਪਕਾਂ ਵੱਲੋਂ ਯੋਗਾ ਕਰ ਕੇ ਲੋਕਾਂ ਨੂੰ ਤੰਦਰੁਸਤ ਰਹਿਤ ਹੋਣ ਬਾਰੇ ਅਹਿਮ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਅੰਤਰ-ਰਾਸ਼ਟਰੀ ਯੋਗਾ ਸਬੰਧੀ ਪੈਂਫਲਿਟ ਵੰਡੇ ਗਏ। ਇਸ ਮੌਕੇ ਫ਼ਰੈਂਡਜ਼ ਮਾਰਨਿੰਗ ਕਲੱਬ ਦੇ ਵਿਜੇਂਦਰ ਵਿਨਾਇਕ, ਐਡਵੋਕੇਟ ਗੌਤਮ ਬਾਂਸਲ, ਜਸਬੀਰ ਸਿੰਘ ਜੱਸੀ ਮੰਚ ਸੰਚਾਲਕ, ਯੋਗ ਗੁਰੂ ਚੰਦਰ ਭਾਨ, ਹਰਮਿੰਦਰ ਸਿੰਘ ਮਿੰਦਾ, ਤਰਸੇਮ ਕਟਾਰੀਆ, ਇੰਜੀਨੀਅਰ ਅਜੇ ਬਾਂਸਲ, ਸੰਜੀਵ ਕੁਮਾਰ ਮੌਂਗਾ ਟਿੰਕੂ, ਕੇ.ਪੀ.ਸਿੰਘ, ਰਾਕੇਸ਼ ਕੁਮਾਰ ਸੱਚਦੇਵਾ, ਚੰਦਨ ਕੱਕੜ, ਸੁਰਜੀਤਪਾਲ ਧਵਨ, ਸੰਜੀਵ ਕੁਮਾਰ ਬੰਟੀ ਖੁਰਾਣਾ, ਭਜਨ ਗਾਇਕ ਰਮੇਸ਼ ਗੁਪਤਾ, ਪ੍ਰੇਮ ਕਟਾਰੀਆ, ਇੰਜਨੀਅਰ ਸੁਭਾਸ਼ ਕੁਮਾਰ ਐਸ.ਡੀ.ਓ, ਨਵਦੀਪ ਸਿੰਘ ਰਿੱਕੀ, ਗੁਲਸ਼ਨ ਖੰਨਾ, ਦੀਪਕ ਕੁਮਾਰ ਦੀਪ, ਰਾਕੇਸ਼ ਕੁਮਾਰ ਮੌਂਗਾ, ਗੋਰਾ ਮੌਂਗਾ, ਰਾਕੇਸ਼ ਜੈਨ, ਦੀਪਕ ਕੁਮਾਰ ਮੌਂਗਾ, ਹੈਪੀ ਗੁਪਤਾ, ਯਸ਼ਪਾਲ ਚਾਵਲਾ, ਬਿੱਟੂ ਗੁਪਤਾ, ਗੁਰਚਰਨ ਸਿੰਘ ਭੰਗੜਾ ਕੋਚ, ਹਰਿੰਦਰਪਾਲ ਸਿੰਘ ਬਾਵਾ, ਕੋਮਲ ਨਾਗਪਾਲ, ਰਾਜੇਸ਼ ਸੇਠੀ, ਸੁਧੀਰ ਛਾਬੜਾ,ਰੌਸ਼ਨ ਲਾਲ ਟੱਕਰ, ਯੁਗੇਸ਼ ਸੁਖੀਜਾ, ਦੀਪਕ ਕੁਮਾਰ ਹਾਜ਼ਰ ਸਨ।
Related