ਨਵੀਂ ਦਿੱਲੀ — ਪਿੱਛਲੇ ਕਈ ਹਫ਼ਤਿਆਂ ਤੱਕ ਚੱਲੀਆਂ ਮੁਸ਼ਕਲਾਂ ਤੋਂ ਬਾਅਦ ਆਖਿਰ ਆਈ.ਸੀ.ਸੀ. ਨੇ ਸੋਮਵਾਰ ਨੂੰ ਹੋਈ ਬੈਠਕ ‘ਚ ਟੀ-20 ਵਿਸ਼ਵ ਕੱਪ 2020 ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਟੀ-20 ਵਿਸ਼ਵ ਕੱਪ ਦੇ ਰੱਦ ਹੋਣ ਤੋਂ ਬਾਅਦ ਹੀ ਹੁਣ ਇੰਡੀਅਨ ਪ੍ਰੀਮੀਅਰ ਲੀਗ 13 ਦਾ ਰਾਸਤਾ ਬਿਲਕੁੱਲ ਸਾਫ਼ ਹੋ ਗਿਆ ਹੈ ਪਰ ਇਸ ਦੌਰਾਨ ਲੋਕਾਂ ਨੇ ਟਵਿੱਟਰ ‘ਤੇ ਟੀ-20 ਵਿਸ਼ਵ ਕੱਪ ਦੇ ਰੱਦ ਹੋਣ ਤੇ ਆਈ.ਪੀ.ਐੱਲ. 2020 ਦਾ ਰਾਸਤਾ ਸਾਫ਼ ਹੋਣ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ।

    ਆਈ.ਸੀ.ਸੀ. ਵਲੋਂ ਟੀ-20 ਵਿਸ਼ਵ ਕੱਪ ਨੂੰ ਰੱਦ ਕਰਨ ਦੇ ਐਲਾਨ ਦੇ ਨਾਲ ਹੀ ਟਵਿੱਟਰ ‘ਤੇ ਟੀ-20 ਵਰਲਡ ਕੱਪ ਹੈਸ਼ਟੇਗ ਟ੍ਰੈਂਡ ਕਰਨ ਲੱਗਾ। ਇਸ ਦੌਰਾਨ ਲੋਕਾਂ ਨੇ ਆਈ.ਸੀ.ਸੀ. ਦਾ ਮਜ਼ਾਕ ਬਣਾਉਂਦੇ ਹੋਏ ਇਕ ਤੋਂ ਇਕ ਹਾਸੇ ਵਾਲੇ ਮੀਮਸ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ।

    ਇਸ ਦੌਰਾਨ ਲੋਕਾਂ ਨੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪੈਸਾ ਹੋਵੇ ਤਾਂ ਕੀ ਨਹੀਂ ਹੋ ਸਕਦਾ। ਉਥੇ ਹੀ ਕੁਝ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਕਿ ਚਲੋਂ ਇਸ ਵਾਰ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ।