ਜਲੰਧਰ (ਪਰਦੀਪ ਕੰਗ) : ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਪਾਵਨ ਮੌਕੇ ‘ਤੇ “13-13 ਹੱਟੀ” ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਬੱਚਿਆਂ ਅਤੇ ਆਮ ਸੰਗਤਾਂ ਦੀ ਸੇਵਾ ਲਈ ਵਿਸ਼ੇਸ਼ ਲੰਗਰ ਸੇਵਾ ਦਾ ਭਵਿਆਤਮਕ ਆਯੋਜਨ ਕੀਤਾ ਗਿਆ। ਇਸ ਮੌਕੇ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ ਅਤੇ ਸੇਵਾ ਦਾ ਆਨੰਦ ਮਾਣਿਆ।ਇਸ ਸੇਵਾ ਤਹਿਤ ਬੱਚਿਆਂ ਅਤੇ ਆਮ ਆਉਣ-ਜਾਣ ਵਾਲੀਆਂ ਸੰਗਤਾਂ ਲਈ ਗਰਮ ਚਾਹ, ਬਿਸਕੁਟ ਅਤੇ ਤਾਜ਼ਾ ਰਸ ਦੀ ਵਿਵਸਥਾ ਕੀਤੀ ਗਈ। ਗਣਤੰਤਰ ਦਿਵਸ ਦੇ ਸਮਾਗਮ ਵਿੱਚ ਸ਼ਾਮਲ ਹੋਣ ਆਏ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਥਾਨਕ ਵਸਨੀਕਾਂ ਨੇ ਇਸ ਨਿਸ਼ਕਾਮ ਸੇਵਾ ਦੀ ਖੂਬ ਸਰਾਹਨਾ ਕੀਤੀ।“13-13 ਹੱਟੀ” ਦੇ ਸੇਵਾਦਾਰਾਂ ਵੱਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਲੰਗਰ ਵੰਡਿਆ ਗਿਆ। ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਵਰਗੇ ਰਾਸ਼ਟਰੀ ਤਿਉਹਾਰਾਂ ‘ਤੇ ਸਮਾਜ ਸੇਵਾ ਕਰਨਾ ਸਾਡਾ ਫ਼ਰਜ਼ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ।ਇਸ ਮੌਕੇ 13-13 ਹੱਟੀ ਦੇ ਸਰਪ੍ਰਸਤ ਤਰਵਿੰਦਰ ਸਿੰਘ ਰਿੰਕੂ, ਅਮਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਹਰਤਰਮਨ ਸਿੰਘ, ਕਾਰਤਿਕ, ਪ੍ਰਭਗੁਨ, ਨੈਟੀ, ਅੰਕੁਸ਼, ਅਮਨਦੀਪ ਸਿੰਘ ਮੋਂਟੂ, ਦਮਨਪ੍ਰੀਤ ਸਿੰਘ ਆਦਿ ਸ਼ਾਮਿਲ ਸਨ।ਇਸ ਮੌਕੇ ਮੌਜੂਦ ਕਈ ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ “13-13 ਹੱਟੀ” ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੀਆਂ ਸੇਵਾਵਾਂ ਨਾਲ ਸਮਾਜ ਵਿੱਚ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਗਣਤੰਤਰ ਦਿਵਸ ਦੀ ਖੁਸ਼ੀ ਨੂੰ ਸੇਵਾ ਨਾਲ ਜੋੜ ਕੇ ਮਨਾਉਣਾ ਸੱਚੀ ਦੇਸ਼ਭਕਤੀ ਦੀ ਮਿਸਾਲ ਹੈ।