Skip to content
ਲੁਧਿਆਣਾ/ਚੰਡੀਗੜ੍ਹ, 31 ਅਕਤੂਬਰ (ਅਮਿਤ ਨੱਖਵਾਲ): ਪੰਜਾਬ ਵਿੱਚ ਸਾਲ 2027 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦਰਮਿਆਨ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਚੋਣਾਂ ਦੀਆਂ ਤਿਆਰੀਆਂ ਨੂੰ ਅੱਗੇ ਵਧਾਉਂਦਿਆਂ ਆਪਣੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਮੌਜੂਦਾ ਵਿਧਾਇਕਾਂ, ਮੰਤਰੀਆਂ ਅਤੇ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਪਾਰਟੀ ਵੱਲੋਂ 31 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਐਲਾਨ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫਿਰ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਇਸੇ ਤਰ੍ਹਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕੋਟਕਪੂਰਾ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਮੰਤਰੀ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਉਮੀਦਵਾਰਾਂ ਦੀ ਚੋਣ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸੋਦੀਆ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ। ਇਸ ਤੋਂ ਬਾਅਦ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (PAC) ਵੱਲੋਂ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਮਨਜ਼ੂਰੀ ਦਿੱਤੀ ਗਈ।
ਲੁਧਿਆਣਾ ਦੀਆਂ ਤਿੰਨੋਂ ਅਹਿਮ ਸੀਟਾਂ ਤੋਂ ਉਮੀਦਵਾਰ ਐਲਾਨੇ
ਲੁਧਿਆਣਾ ਜ਼ਿਲ੍ਹੇ ਦੀ ਸਿਆਸਤ ਦੇ ਨਜ਼ਰੀਏ ਤੋਂ ਵੀ ਇਹ ਸੂਚੀ ਕਾਫ਼ੀ ਅਹਿਮ ਹੈ। ਪਾਰਟੀ ਨੇ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ, ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਲੁਧਿਆਣਾ ਕੇਂਦਰੀ ਤੋਂ ਅਸ਼ੋਕ ਪਰਾਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਉੱਤਰੀ ਤੋਂ ਚੌਧਰੀ ਮਦਨ ਲਾਲ ਬੱਗਾ ਨੂੰ ਟਿਕਟ ਦਿੱਤੀ ਗਈ ਹੈ।
ਹੋਰ ਹਲਕਿਆਂ ਵਿੱਚ ਵੀ ਪਾਰਟੀ ਨੇ ਕਈ ਜਾਣੇ-ਪਛਾਣੇ ਚਿਹਰਿਆਂ ‘ਤੇ ਭਰੋਸਾ ਜਤਾਇਆ ਹੈ। ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਬਟਾਲਾ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
‘ਆਪ’ ਵੱਲੋਂ ਐਲਾਨੇ ਗਏ 40 ਉਮੀਦਵਾਰਾਂ ਦੀ ਪੂਰੀ ਸੂਚੀ
-
ਬਟਾਲਾ – ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
-
ਅਜਨਾਲਾ – ਕੁਲਦੀਪ ਸਿੰਘ ਧਾਲੀਵਾਲ
-
ਅੰਮ੍ਰਿਤਸਰ ਦੱਖਣੀ – ਡਾ. ਇੰਦਰਬੀਰ ਸਿੰਘ ਨਿੱਝਰ
-
ਤਰਨਤਾਰਨ – ਹਰਮੀਤ ਸਿੰਘ ਸੰਧੂ
-
ਖੇਮਕਰਨ – ਸਰਵਣ ਸਿੰਘ ਧੁੰਨ
-
ਨਕੋਦਰ – ਇੰਦਰਜੀਤ ਕੌਰ ਮਾਨ
-
ਕਰਤਾਰਪੁਰ – ਬਲਕਾਰ ਸਿੰਘ
-
ਦਸੂਹਾ – ਕਰਮਬੀਰ ਸਿੰਘ ਘੁੰਮਣ
-
ਉੜਮੁੜ – ਜਸਵੀਰ ਸਿੰਘ ਰਾਜਾ ਗਿੱਲ
-
ਹੁਸ਼ਿਆਰਪੁਰ – ਬ੍ਰਮ ਸ਼ੰਕਰ ਸ਼ਰਮਾ ਜਿੰਪਾ
-
ਚੱਬੇਵਾਲ – ਇਸ਼ਾਂਕ ਕੁਮਾਰ ਚੱਬੇਵਾਲ
-
ਗੜ੍ਹਸ਼ੰਕਰ – ਜੈ ਕ੍ਰਿਸ਼ਨ ਸਿੰਘ ਰੌੜੀ
-
ਬਲਾਚੌਰ – ਸੰਤੋਸ਼ ਕਟਾਰੀਆ
-
ਰੂਪਨਗਰ – ਦਿਨੇਸ਼ ਚੱਢਾ
-
ਐੱਸ.ਏ.ਐੱਸ. ਨਗਰ – ਕੁਲਵੰਤ ਸਿੰਘ
-
ਫਤਿਹਗੜ੍ਹ ਸਾਹਿਬ – ਲਖਬੀਰ ਸਿੰਘ ਰਾਏ
-
ਅਮਲੋਹ – ਗੁਰਿੰਦਰ ਸਿੰਘ ਗੈਰੀ ਵੜਿੰਗ
-
ਸਮਰਾਲਾ – ਜਗਤਾਰ ਸਿੰਘ ਦਿਆਲਪੁਰਾ
-
ਲੁਧਿਆਣਾ ਪੂਰਬੀ – ਦਲਜੀਤ ਸਿੰਘ ਗਰੇਵਾਲ ਭੋਲਾ
-
ਆਤਮ ਨਗਰ – ਕੁਲਵੰਤ ਸਿੰਘ ਸਿੱਧੂ
-
ਲੁਧਿਆਣਾ ਕੇਂਦਰੀ – ਅਸ਼ੋਕ ਪਰਾਸ਼ਰ ਪੱਪੀ
-
ਲੁਧਿਆਣਾ ਪੱਛਮੀ – ਸੰਜੀਵ ਅਰੋੜਾ
-
ਲੁਧਿਆਣਾ ਉੱਤਰੀ – ਚੌਧਰੀ ਮਦਨ ਲਾਲ ਬੱਗਾ
-
ਪਾਇਲ – ਮਨਵਿੰਦਰ ਸਿੰਘ ਗਿਆਸਪੁਰਾ
-
ਨਿਹਾਲ ਸਿੰਘ ਵਾਲਾ – ਮਨਜੀਤ ਸਿੰਘ ਬਿਲਾਸਪੁਰ
-
ਬਾਘਾ ਪੁਰਾਣਾ – ਅੰਮ੍ਰਿਤਪਾਲ ਸਿੰਘ ਸੁਖਾਨੰਦ
-
ਮੋਗਾ – ਡਾ. ਅਮਨਦੀਪ ਕੌਰ ਅਰੋੜਾ
-
ਧਰਮਕੋਟ – ਦੇਵਿੰਦਰ ਜੀਤ ਸਿੰਘ ਲਾਡੀ ਢੋਸ
-
ਜਲਾਲਾਬਾਦ – ਜਗਦੀਪ ਕੰਬੋਜ ਗੋਲਡੀ
-
ਫਾਜ਼ਿਲਕਾ – ਨਰਿੰਦਰਪਾਲ ਸਿੰਘ ਸਵਨਾ
-
ਮੁਕਤਸਰ – ਜਗਦੀਪ ਸਿੰਘ ਕਾਕਾ ਬਰਾੜ
-
ਕੋਟਕਪੂਰਾ – ਕੁਲਤਾਰ ਸਿੰਘ ਸੰਧਵਾਂ
-
ਜੈਤੋ – ਅਮੋਲਕ ਸਿੰਘ
-
ਤਲਵੰਡੀ ਸਾਬੋ – ਬਲਜਿੰਦਰ ਕੌਰ
-
ਸਰਦੂਲਗੜ੍ਹ – ਗੁਰਪ੍ਰੀਤ ਸਿੰਘ ਬਨਾਵਾਲੀ
-
ਭਦੌੜ – ਲਾਭ ਸਿੰਘ ਉਗੋਕੇ
-
ਮਹਿਲ ਕਲਾਂ – ਕੁਲਵੰਤ ਸਿੰਘ ਪੰਡੋਰੀ
-
ਅਮਰਗੜ੍ਹ – ਜਸਵੰਤ ਸਿੰਘ ਗੱਜਣਮਾਜਰਾ
-
ਧੂਰੀ – ਭਗਵੰਤ ਸਿੰਘ ਮਾਨ
-
ਪਟਿਆਲਾ – ਅਜੀਤਪਾਲ ਸਿੰਘ ਕੋਹਲੀ
ਚੋਣਾਂ ਤੋਂ ਕਾਫ਼ੀ ਪਹਿਲਾਂ ਉਮੀਦਵਾਰਾਂ ਦਾ ਐਲਾਨ, ਪਾਰਟੀ ਦੀ ਰਣਨੀਤੀ ਅਹਿਮ
ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਕਈ ਮਹੀਨੇ ਪਹਿਲਾਂ 40 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਸਿਆਸੀ ਪੱਖੋਂ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਐਲਾਨੇ ਗਏ ਉਮੀਦਵਾਰਾਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਲੋਕਾਂ ਨਾਲ ਸੰਪਰਕ ਬਣਾਉਣ, ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਾਧੂ ਸਮਾਂ ਮਿਲੇਗਾ।
ਹੁਣ ਸੂਬੇ ਦੀਆਂ ਹੋਰ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ‘ਤੇ ਵੀ ਨਜ਼ਰ ਰਹੇਗੀ ਕਿ ਉਹ ਆਪਣੇ ਉਮੀਦਵਾਰਾਂ ਦਾ ਐਲਾਨ ਕਦੋਂ ਕਰਦੀਆਂ ਹਨ ਅਤੇ ਆਮ ਆਦਮੀ ਪਾਰਟੀ ਦੀ ਇਸ ਪਹਿਲੀ ਸੂਚੀ ਦਾ ਜਵਾਬ ਕਿਸ ਰਣਨੀਤੀ ਨਾਲ ਦਿੰਦੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਸੀਟਾਂ ਹਨ ਅਤੇ 2027 ਦੀਆਂ ਚੋਣਾਂ ਵਿੱਚ ਸੂਬੇ ਦੀ ਸੱਤਾ ਹਾਸਲ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਵਿਚਕਾਰ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਫਿਲਹਾਲ ‘ਆਪ’ ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਬਾਕੀ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਅਜੇ ਬਾਕੀ ਹੈ।
ਰਿਪੋਰਟ: ਅਮਿਤ ਨੱਖਵਾਲ
Related