30 ਸਤੰਬਰ ਦੀ ਨਸ਼ਾ ਮੁਕਤੀ ਮਹਾਰੈਲੀ ਲਈ ਭਾਜਪਾ ਨੌਜਵਾਨਾਂ ਨੇ ਕੱਸੀ ਕਮਰ

150 ਤੋਂ ਵੱਧ ਵਾਹਨਾਂ ਦੇ ਕਾਫ਼ਲੇ ਨਾਲ ਪ੍ਰਾਗਪੁਰ ਪਹੁੰਚਣਗੇ ਨੌਜਵਾਨ : ਸਾਹਿਲ ਸ਼ਰਮਾ

ਜਲੰਧਰ (ਨਵੀਨ ਪੁਰੀ) : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਤਹਿਤ 30 ਸਤੰਬਰ ਨੂੰ ਪ੍ਰਾਗਪੁਰ ਜੀ.ਟੀ. ਰੋਡ ’ਤੇ ਹੋਣ ਵਾਲੀ ਨਸ਼ਾ ਮੁਕਤੀ ਮਹਾਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸਥਾਨਕ ਭਾਜਪਾ ਦਫ਼ਤਰ ਵਿੱਚ ਨੌਜਵਾਨਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਦੀ ਅਗਵਾਈ ਭਾਜਪਾ ਨੌਜਵਾਨ ਆਗੂ ਸਾਹਿਲ ਸ਼ਰਮਾ ਨੇ ਕੀਤੀ। ਮੀਟਿੰਗ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਜਲੰਧਰ ਦੇ ਪ੍ਰਭਾਰੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਮਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਜੀਵ ਸ਼ਰਮਾ ਮਨੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਕਾਰੋਬਾਰ ਅਤੇ ਇਸ ਨੂੰ ਸਰਪ੍ਰਸਤੀ ਦੇਣ ਵਾਲੀਆਂ ਤਾਕਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ 30 ਸਤੰਬਰ ਦੀ ਮਹਾਰੈਲੀ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।

ਸਾਹਿਲ ਸ਼ਰਮਾ ਨੇ ਕਿਹਾ ਕਿ ਜਲੰਧਰ ਦਾ ਨੌਜਵਾਨ ਵਰਗ ਮਹਾਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਸੈਂਕੜੇ ਨੌਜਵਾਨ 150 ਤੋਂ ਵੱਧ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੇ ਕਾਫ਼ਲੇ ਨਾਲ ਪ੍ਰਾਗਪੁਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਘਰ-ਘਰ ਸੰਪਰਕ ਅਤੇ ਸੋਸ਼ਲ ਮੀਡੀਆ ਮੁਹਿੰਮ ਵੀ ਚਲਾਈ ਜਾਵੇਗੀ।

ਮੀਟਿੰਗ ਦੌਰਾਨ ਨੌਜਵਾਨਾਂ ਨੇ ਹਰ ਵਾਰਡ ਅਤੇ ਮੁਹੱਲੇ ਤੋਂ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਸੰਜੀਵ ਸ਼ਰਮਾ ਮਨੀ, ਨੀਰਜ ਗੁਪਤਾ, ਵਿਸ਼ਾਲ ਸਹਦੇਵ, ਅਭਿਸ਼ੇਕ, ਮੋਹਿਤ ਸ਼ਰਮਾ, ਨਿਤਿਨ ਪਾਠਕ, ਗੁਰਵਿੰਦਰ, ਮਯੰਕ ਪੁਰੀ, ਸਾਹਿਲ, ਪ੍ਰਿੰਸ, ਆਸ਼ੀਸ਼, ਨਿਖਿਲ ਚਾਵਲਾ, ਮਨੂ ਮਲਹੋਤਰਾ, ਰਿਸ਼ਭ, ਰੱਤੀ, ਸ਼ਹਜ਼ਾਦ ਕਾਲੜਾ, ਵਿਕਾਸ ਵਨਾਇਕ, ਰਾਜੀਵ ਪਰਮਾਰ, ਵਿੱਕੀ ਸਹੋਤਾ, ਮੋਹਿਤ ਉੱਪਲ ਅਤੇ ਮੋਹਾਲੀਪ੍ਰੀਤ ਮਿੱਠੂ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਕਾਰਕੁਨ ਹਾਜ਼ਰ ਸਨ।

ਮੀਟਿੰਗ ਵਿੱਚ ਨੌਜਵਾਨਾਂ ਨੇ ਕਿਹਾ ਕਿ 30 ਸਤੰਬਰ ਨੂੰ ਪ੍ਰਾਗਪੁਰ ਵਿੱਚ ਹੋਣ ਵਾਲੀ ਮਹਾਰੈਲੀ ਰਾਹੀਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇਗਾ।