Skip to content
ਜਲੰਧਰ ( ਵਿੱਕੀ ਸੂਰੀ ) ਸ੍ਰੀ ਭਗਵਾਨ ਮੰਦਰ ਬਸਤੀ ਸ਼ੇਖ ਬੜਾ ਬਾਜ਼ਾਰ ਵਿੱਚ ਮੰਦਰ ਕਮੇਟੀ ਵੱਲੋਂ ਤੇ ਪਿਮਸ ਹਸਪਤਾਲ ਦੀ ਪੂਰੀ ਟੀਮ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ | ਇਹ ਕੈਂਪ ਦੂਸਰੀ ਵਾਰ ਲਗਾਇਆ ਗਿਆ ਹੈ | ਜਿਸ ਵਿੱਚ ਲੋਕਾਂ ਨੇ ਆਪਣੀ ਮੈਡੀਕਲ ਜਾਂਚ ਕਰਾਈ ਅਤੇ ਜਿਨਾਂ ਨੂੰ ਕੋਈ ਮੇਜਰ ਪ੍ਰੋਬਲਮ ਦੇਖਣ ਨੂੰ ਮਿਲੀ ਉਹਨਾਂ ਨੂੰ PIMS ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ | ਇਸ ਵਿੱਚ ਈਸੀਜੀ ਫਰੀ ਕੀਤੀ ਗਈ ਜਿਸ ਦੀ ਜਾਣਕਾਰੀ ਪੱਪੂ ਸ਼ਰਮਾ , ਜੀਵਨ ਜੋਤੀ ਟੰਡਨ ਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦਿੱਤੀ | ਜਿਸ ਵਿੱਚ ਲੋਕਾਂ ਦਾ ਕਹਿਣਾ ਸੀ ਕਿ ਇਹ ਮੈਡੀਕਲ ਕੈਂਪ ਜੋ ਕਿ ਹਰ ਸਾਲ ਲਗਾਇਆ ਜਾਂਦਾ ਹੈ, ਇਸ ਮੰਦਰ ਦੇ ਵਿੱਚ ਸ਼ਾਮ ਨੂੰ ਚਾਰ ਤੋਂ ਪੰਜ ਇੱਕ ਡਾਕਟਰ ਜੋ ਕਿ ਆਪਣੀ ਸੇਵਾ ਕਾਫੀ ਸਮੇਂ ਤੋਂ ਦੇ ਰਹੇ ਹਨ ਇਸ ਲਈ ਬਤੀ ਸ਼ੇਖ ਨਿਵਾਸੀਆਂ ਨੂੰ ਇਸ ਮੈਡੀਕਲ ਕੈਂਪ ਦੀ ਬਹੁਤ ਸਹੂਲਤ ਮਿਲਦੀ ਹੈ , ਤੇ ਉਹਨਾਂ ਨੇ ਮੰਦਰ ਕਮੇਟੀ ਦਾ ਤੇ PIMS ਹਸਪਤਾਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ|
Related