Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਜੈ ਮਲਾਪ ਐਸੋਸੀਏਸ਼ਨ ਜਿਲਾ ਫ਼ਿਰੋਜ਼ਪੁਰ ਵੱਲੋ ਇਤਿਹਾਸਕ ਧਰਤੀ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਲਾਏ ਗਏ ਜਿਲਾ ਪੱਧਰੀ ਪੰਜਵੇਂ ਵਿਸ਼ਾਲ ਖੂਨਦਾਨ ਕੈਂਪ ਵਿੱਚ ਜੈ ਮਲਾਪ ਯੋਧਿਆਂ ਨੇ ਬੇ ਮਿਸਾਲ ਪ੍ਰਦਰਸ਼ਨ ਕਰਦਿਆਂ ਰਿਕਾਰਡ 509 ਯੂਨਿਟਾਂ ਬਲੱਡ ਦਾਨ ਕੀਤਾ । ਇਹ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਬਰਜਿੰਦਰ ਸਿੰਘ ਖਾਲਸਾ, ਜਿਲਾ ਸੈਕਟਰੀ ਹਰਜਿੰਦਰ ਸ਼ਰਮਾ , ਜਿਲਾ ਕੈਸ਼ੀਅਰ ਪਵਨ ਮਦਾਨ ਲਵਲੀ ਨੇ ਦੱਸਿਆ ਕਿ ਜ਼ਿਲੇ ਦੇ ਅੱਠ ਬਲਾਕ ਜਿੰਨਾ ਵਿੱਚ ਬਲਾਕ ਕੈਂਟ , ਬਲਾਕ ਸਿਟੀ , ਬਲਾਕ ਗੁਰੂਹਰਸਹਾਏ, ਬਲਾਕ ਜ਼ੀਰਾ , ਬਲਾਕ ਮੱਖੂ, ਬਲਾਕ ਮਮਦੋਟ ਬਲਾਕ ਮੱਲਾਂਵਾਲਾ, ਬਲਾਕ ਤਲਵੰਡੀ ਭਾਈ ਦੇ ਡੋਨਰਾ ਨੇ ਭਾਰੀ ਉਤਸ਼ਾਹ ਦਿਖਾਇਆ ਕਿ ਕੈਂਪ ਸਥਿਤੀ ਇਹ ਰਹੀ ਕਿ ਬਲੱਡ ਬੈਂਕ ਫ਼ਿਰੋਜ਼ਪੁਰ ਦੀ ਟੀਮ ਦਾ ਕੋਟਾ ਖਤਮ ਹੋਣ ਤੇ ਤਤਕਾਲ ਦੇ ਤੌਰ ਤੇ ਸਾਨੂੰ ਬਾਗੀ ਹਸਪਤਾਲ ਤੋ ਬਲੱਡ ਬੈਂਕ ਦੀ ਟੀਮ ਮੰਗਵਾਉਣੀ ਪਈ । ਉਨਾ ਦੱਸਿਆ ਕਿ ਹਾਲਾਤ ਇਹ ਰਹੇ ਕਿ ਦੁਪਹਿਰ ਤਿੰਨ ਵਜੇ ਤੱਕ ਖੂਨਦਾਨ ਕੈਂਪ ਤੇ ਲੰਬੀਆ ਲਾਈਨਾਂ ਲੱਗੀਆਂ ਰਹੀਆਂ । ਸਾਡੇ ਯੋਧਿਆਂ ਨੇ ਕੈਂਪ ਦੀ ਪ੍ਰਮੋਸ਼ਨ ਹੀ ਇੰਨੀ ਜਬਰਦਸਤ ਕੀਤੀ ਸੀ ਕਿ ਕੈਂਪ ਦੀ ਸਮਾਪਤੀ ਤੋਂ ਬਾਅਦ ਵੀ ਡੋਨਰਾ ਦਾ ਆਉਣਾ ਜਾਰੀ ਸੀ ਜਿੰਨਾ ਨੂੰ ਵਾਪਸ ਮੋੜਨਾ ਪਿਆ ।ਸਮੁੱਚੀਆਂ ਬਲਾਕ ਕੋਰ ਕਮੇਟੀਆਂ ਨੇ ਅਥਾਹ ਜੋਸ਼ ਦਿਖਾਇਆ ।ਜਿਲਾ ਫ਼ਿਰੋਜ਼ਪੁਰ ਦੇ ਯੋਧਿਆਂ ਨੇ ਅਜਿਹਾ ਇਤਿਹਾਸ ਸਿਰਜ ਦਿੱਤਾ ਜੋ ਆਉਣ ਵਾਲੇ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ ।
ਸਾਡੇ ਯੋਧੇ ਇਸ ਤਰਾਂ ਡੋਨਰਾ ਨੂੰ ਗੱਡੀਆਂ ਭਰ ਭਰ ਕੇ ਲੈ ਕੇ ਆਏ ਜਿਵੇਂ ਕਿਸੇ ਵੱਡੇ ਲੀਡਰ ਦੀ ਰੈਲੀ ਤੇ ਚੱਲੇ ਹੋਣ ।ਸਾਰਾ ਦਿਨ ਡੋਨਰਾਂ ਦਾ ਸਮੁੰਦਰ ਠਾਠਾਂ ਮਾਰਦਾ ਰਿਹਾ । ਇਸ ਖੂਨਦਾਨ ਕੈਂਪ ਵਿੱਚ ਬਲਾਕ ਪ੍ਰਧਾਨ ਕੈਂਟ ਜੀਵਨ ਜੋਯਤੀ ਦੀ ਟੀਮ , ਬਲਾਕ ਪ੍ਰਧਾਨ ਸਿਟੀ ਅਨਿਲ ਮਹਿਰਾ ਦੀ ਟੀਮ , ਬਲਾਕ ਪ੍ਰਧਾਨ ਜ਼ੀਰਾ ਵਿਸ਼ਾਲ ਚੋਪੜਾ ਦੀ ਟੀਮ , ਬਲਾਕ ਮਮਦੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਦੀ ਟੀਮ , ਬਲਾਕ ਤਲਵੰਡੀ ਭਾਈ ਦੇ ਪ੍ਰਧਾਨ ਗਗਨ ਖੁੰਗਰ ਦੀ ਟੀਮ , ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਗੁਰਪਿਆਰ ਸਿੰਘ ਦੀ ਟੀਮ , ਬਲਾਕ ਮੱਲਾਂਵਾਲਾ ਦੇ ਪ੍ਰਧਾਨ ਕੁਲਦੀਪ ਮੌਗਾ ਦੀ ਟੀਮ , ਬਲਾਕ ਮੱਖੂ ਦੇ ਪ੍ਰਧਾਨ ਕਰਨਜੀਤ ਸਿੰਘ ਭੁੱਲਰ ਦੀ ਟੀਮ ਵਿਸ਼ੇਸ਼ ਤੌਰ ਤੇ ਹਾਜ਼ਰ ਸੀ । ਬਰਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਇਸ ਕੈਂਪ ਦੀ ਕਾਮਯਾਬੀ ਦਾ ਸਿਹਰਾ ਜ਼ਿਲੇ ਦੇ ਸਮੁੱਚੇ ਮੈਂਬਰਾਂ ਨੂੰ ਜਾਂਦਾ ਹੈ । ਉਨਾ ਦੱਸਿਆ ਕਿ ਸਾਡੇ ਲਈ ਇਸ 509 ਯੂਨਿਟਾਂ ਦੇ ਰਿਕਾਰਡ ਪੱਧਰ ਨੂੰ ਛੂਹਣਾ ਇੱਕ ਮਾਣ ਵਾਲੀ ਗੱਲ ਰਹੀ ।
Related