Skip to content
ਜਲੰਧਰ ( ਸਨੀ ) ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ‘ਦੇ ਮੌਕੇ ਸਮਾਜ ਤੇ ਇਨਸਾਨੀਅਤ, ਲੋੜਵੰਦ ਪਰਿਵਾਰਾਂ ਦੀ ਸੇਵਾ ਅਤੇ ਹੋਰ ਸਮਾਜਿਕ ਕੰਮਾਂ ਨਾਲ ਜਾਣੀ ਜਾਂਦੀ ਹੈ ਇਸ ਵਿਚਾਲੇ ‘ਤੇਰਾ-ਤੇਰਾ ਹੱਟੀ’ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਗੇਟ ‘ਤੇ ਤਕਰੀਬਨ 5000 ਠੰਡੇ ਪਾਣੀ ਦੀਆਂ ਬੋਤਲਾ ਦਾ ਲੰਗਰ ਲਗਾਇਆ।ਲੋਕ ਵੱਧ ਤੋਂ ਵੱਧ ਤੇਰਾ ਤੇਰਾ ਹੱਟੀ ਨਾਲ ਜੁੜ ਰਹੇ ਹਨ ।ਇਸ ਗਰਮੀ ਦੇ ਮੌਸਮ ਚ ਠੰਡਾ ਪਾਣੀ ਪੀ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਲੋਕਾਂ ਨੇ ਤੇਰਾ ਤੇਰਾ ਹੱਟੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਜਸਵਿੰਦਰ ਸਿੰਘ ਪਰੇਸਰ, ਅਮਰਪ੍ਰੀਤ ਸਿੰਘ ਰਿੰਕੂ, ਪਰਵਿੰਦਰ ਸਿੰਘ, ਜਤਿੰਦਰ ਸਿੰਘ ਕਪੂਰ,ਲਖਵਿੰਦਰ ਸਿੰਘ, ਅਰਮਾਨ, ਅਸ਼ਲੀਨ ਕੌਰ, ਮਨਦੀਪ ਕੌਰ, ਸੁਹਾਨਾ ਅਤੇ ਅਮਨਦੀਪ ਸਿੰਘ ਮੋਂਟੂ ਨੇ ਸੇਵਾ ‘ਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ।
Related