ਨਾਭਾ 23 ਨਵੰਬਰ (ਅਮਨ ਗਰਗ ) ਆਲ ਇੰਡੀਆ ਮੀਆਂਵਾਲੀ ਜ਼ਿਲ੍ਹਾ ਐਸੋਸੀਏਸ਼ਨ (ਰਜਿ.) ਨਾਭਾ ਬਰਾਂਚ ਵੱਲੋਂ 27ਵਾਂ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਲਾਇਨਜ਼ ਭਵਨ, ਸਿਨੇਮਾ ਰੋਡ, ਨਾਭਾ ਵਿਖੇ ਕੀਤਾ ਗਿਆ। ਇਸ ਮੌਕੇ ਵਿਜੇ ਅਧਲਖਾ ਪ੍ਰਧਾਨ ਏਆਈਐਮਡੀਏ, ਦਿੱਲੀ, ਐਸ.ਕੇ. ਗੁਲਾਟੀ (ਐਡਵੋਕੇਟ) ਚੇਅਰਮੈਨ, ਗਵਰਨਿੰਗ ਬਾਡੀ, ਏਆਈਐਮਡੀਏ, (ਦਿੱਲੀ), ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਨਗਰ ਕੌਂਸਲ ਪ੍ਰਧਾਨ ਜਸਦੀਪ ਸਿੰਘ ਖੰਨਾ, ਇੰਜੀਨੀਅਰ ਬੀ.ਐਸ. ਭੱਠਲ ਪ੍ਰਬੰਧ ਨਿਦੇਸ਼ਕ ਬ੍ਰਿਸਟੋ ਸੁਰੱਖਿਆ ਸਿਸਟਮ ਅਤੇ ਚਰਨ ਸਿੰਘ ਐਮ.ਡੀ ਮਲਕੀਤ ਕੰਬਾਈਨ, ਨਾਭਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸਾਂਝੇ ਤੌਰ ਤੇ ਕਿਹਾ ਕਿ ਆਪਸੀ ਸਾਂਝ ਨੂੰ ਬਣਾਈ ਰੱਖਣ ਲਈ ਅਜਿਹੇ ਸਮਾਗਮ ਜਰੂਰ ਕਰਾਉਣੇ ਚਾਹੀਦੇ ਹਨ ਜਿਸ ਨਾਲ ਆਪਸੀ ਭਾਈਚਾਰਾ ਮਜਬੂਤ ਹੁੰਦਾ ਹੈ। ਇਸ ਪ੍ਰੋਗਰਾਮ ਵਿੱਚ ਸੱਭਿਆਚਾਰਕ ਅਤੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਪ੍ਰਧਾਨ ਜਸਪਾਲ ਜੁਨੇਜਾ ਅਤੇ ਸਮੂਹ ਮੈਂਬਰਾਂ ਵੱਲੋਂ ਬਜ਼ੁਰਗਾਂ ਨੂੰ, ਮੁੱਖ ਮਹਿਮਾਨਾ ਅਤੇ ਆਈਆ ਹੋਈਆ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਸੰਧੂ, ਰਾਮ ਕ੍ਰਿਸ਼ਨ ਭੱਲਾ, ਸੁਮਿਤ ਗੋਇਲ ਸ਼ੈਟੀ, ਸੰਨੀ ਰਹੇਜਾ, ਸੋਮ ਨਾਥ ਢੱਲ, ਭੁਵੇਸ਼ ਬਾਂਸਲ ਭਾਸ਼ੀ, ਕਸ਼ਮੀਰ ਸਿੰਘ ਲਾਲਕਾ, ਮੰਨੀ ਗੁਰਮ, ਚਮਨ ਲਾਲ ਪਪੀ, ਲੇਖ ਰਾਜ ਰਾਣਾ, ਜਨਰਲ ਸਕੱਤਰ ਦਵਿੰਦਰ ਖੇਤਰਪਾਲ, ਸੰਜੇ ਢਿੰਗਰਾ, ਅਸ਼ਵਨੀ ਸੱਚਦੇਵਾ, ਹੰਸ ਰਾਜ ਸੱਚਦੇਵਾ, ਰਾਜ ਕੁਮਾਰ ਜਤਵਾਨੀ, ਓਮ ਪ੍ਰਕਾਸ਼ ਬਾਂਗਾ, ਨੰਦ ਲਾਲ ਜੇਤਵਾਨੀ, ਗੁਲਸ਼ਨ ਵਰਮਾ ਗਣੇਸ਼ ਜੇਤਵਾਨੀ, ਸੁਨੀਲ ਮਹਿੰਦੀਰੱਤਾ, ਗੁਲਸ਼ਨ ਭਾਟੀਆ, ਪ੍ਰਿੰਸ ਕੁਮਾਰ, ਗੁਲਸ਼ਨ ਢਿੰਗਰਾ, ਜਤਿੰਦਰ ਸ਼ਾਹ, ਡੀਕੇ ਬਾਂਗਾ, ਦੀਪਕ ਕਾਮਰਾ, ਰਕੇਸ਼ ਗੁਲਿਆਨੀ, ਨਰਿੰਦਰ ਢਿੰਗਰਾ, ਪੂਰਨ ਚੰਦ, ਯਸ ਗੁਲਾਟੀ, ਰਮੇਸ਼ ਖੰਨਾ, ਜਸਦੀਪ ਨਰੂਲਾ, ਮੁਕੇਸ਼ ਗੁਲਾਟੀ, ਚਰਨਜੀਵ ਜੁਨੇਜਾ ਆਦਿ ਮੈਂਬਰ ਹਾਜਰ ਸਨ।