ਨਾਭਾ 23 ਨਵੰਬਰ ( ਅਮਨ ਗਰਗ ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਇੰਡੀਅਨ ਸਟੂਡੈਂਟ ਯੂਨੀਅਨ ਨਾਭਾ ਵੱਲੋਂ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਅਤੇ ਅਗਰਵਾਲ ਸਭਾ ਦੇ ਸਹਿਯੋਗ ਨਾਲ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸਿਵਲ ਹਸਪਤਾਲ ਨਾਭਾ ਦੇ ਡਾਕਟਰ ਦੀ ਟੀਮ ਵੱਲੋਂ 40 ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਕੈਂਪ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਅਗਰਵਾਲ ਸਭਾ ਚੇਅਰਮੈਨ ਰਮਨ ਸਿੰਗਲਾ ਅਤੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉਹਨਾਂ ਸਾਂਝੇ ਤੌਰ ਤੇ ਕਿਹਾ ਕਿ ਅਜਿਹੇ ਕੈਂਪ ਹਰ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਦੂਸਰੇ ਵਿਅਕਤੀ ਦੀ ਜਿੰਦਗੀ ਨੂੰ ਬਚਾ ਸਕੀਏ, ਉਹਨਾਂ ਕਿਹਾ ਕਿ ਖੂਨਦਾਨ ਮਹਾਨ ਹੈ ਹਰ ਵਿਅਕਤੀ ਨੂੰ ਸਮੇਂ ਸਮੇਂ ਅਨੁਸਾਰ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਇੰਡੀਅਨ ਸਟੂਡੈਂਟ ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਚੀਨਾ, ਮਾਨਵ ਸੇਵਾ ਉੱਤਮ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਅਤੇ ਸਮੂਹ ਮੈਂਬਰਾਂ ਵੱਲੋਂ ਮੁੱਖ ਮਹਿਮਾਨ, ਆਈਆਂ ਹੋਈਆਂ ਸ਼ਖਸ਼ੀਅਤਾਂ ਨੂੰ ਅਤੇ ਖੂਨਦਾਨਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਚਡੀਐਫਸੀ ਬੈਂਕ ਨਾਭਾ ਵੱਲੋਂ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਭਾਜਪਾ ਜਿਲਾ ਵਾਈਸ ਪ੍ਰਧਾਨ ਸੰਨੀ ਸਿੰਗਲਾ, ਭਾਜਪਾ ਆਗੂ ਬਰਿੰਦਰ ਬਿੱਟੂ, ਰਾਜੇਸ਼ ਢਿੰਗਰਾ, ਬੈਂਕ ਮੈਨੇਜਰ ਸੀਨੀਅਰ ਚੇਤਨ ਸ਼ਰਮਾ, ਮੰਡਲ ਪ੍ਰਧਾਨ ਪਰਮਿੰਦਰ ਗੁਪਤਾ, ਦਰਸ਼ਨ ਅਰੋੜਾ, ਸਭਾ ਸਕੱਤਰ ਅਸ਼ੋਕ ਕੁਮਾਰ ਜਿੰਦਲ, ਸੰਜੀਵ ਜਿੰਦਲ, ਸੰਨੀ ਰਹੇਜਾ, ਸੁਮਿਤ ਗੋਇਲ ਸ਼ੈਟੀ, ਕਾਲਾ ਕੈਨੇਡਾ, ਅਮਨਾ ਕੈਨੇਡਾ, ਨਰਿੰਦਰ ਫੌਜੀ, ਦਿਲਰਾਜ ਨਾਭਾ, ਲਾਡੀ ਰੋਹਟਾ, ਅੰਕੁਰ ਸਿੰਗਲਾ, ਸੁਨੀਲ ਗੁਪਤਾ, ਵਰੁਣ ਸਿੰਗਲਾ, ਰਵਿੰਦਰ ਸਿੰਘ, ਨਰਿੰਦਰ ਮੋਹਰ ਸ਼ਰਮਾ, ਅਸ਼ਵਨੀ ਮਦਾਨ, ਦੀਪਕ ਕੁਮਾਰ, ਸਾਹਿਲ ਗੁਪਤਾ, ਕਰਨ ਸਿੰਗਲਾ, ਸੰਸਾਰ ਸੰਧੂ, ਰਣਧੀਰ ਸਿੰਘ ਭਲਵਾਨ, ਪਰਮਿੰਦਰ ਸਿੰਘ ਭੰਗੂ, ਕਰਨ ਤੇਜੇ, ਸੁਰੇਸ਼ ਬਾਂਸਲ, ਭੁਪਿੰਦਰ ਸਿੰਘ ਕਲਰ ਮਾਜਰੀ ਵਾਈਸ ਚੇਅਰਮੈਨ ਬਲਾਕ ਸੰਮਤੀ, ਜਸਵੀਰ ਸਿੰਘ ਵਜੀਦਪੁਰ, ਆਦਿ ਹਾਜ਼ਰ ਸਨ।