ਨਾਭਾ 3 ਨਵੰਬਰ (ਅਮਨ ਗਰਗ ) ਆਲ ਇੰਡੀਆ ਮੀਆਂਵਾਲੀ ਜ਼ਿਲ੍ਹਾ ਐਸੋਸੀਏਸ਼ਨ (ਰਜਿ.) ਨਾਭਾ ਬਰਾਂਚ ਵੱਲੋਂ 27ਵਾਂ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜਸਪਾਲ ਜੁਨੇਜਾ ਨੇ ਦੱਸਿਆ ਕਿ ਇਹ ਸਮਾਰੋਹ ਦਿਨ ਐਤਵਾਰ, 22 ਨਵੰਬਰ, 2026 ਨੂੰ ਲਾਇਨਜ਼ ਭਵਨ, ਸਿਨੇਮਾ ਰੋਡ, ਨਾਭਾ ਵਿਖੇ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਵਿਜੇ ਅਧਲਖਾ ਪ੍ਰਧਾਨ ਏਆਈਐਮਡੀਏ, ਦਿੱਲੀ, ਐਸ.ਕੇ. ਗੁਲਾਟੀ (ਐਡਵੋਕੇਟ) ਚੇਅਰਮੈਨ, ਗਵਰਨਿੰਗ ਬਾਡੀ, ਏਆਈਐਮਡੀਏ, (ਦਿੱਲੀ), ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਹਨਾਂ ਕਿਹਾ ਕਿ ਇੰਜੀਨੀਅਰ ਬੀ.ਐਸ. ਭੱਠਲ ਪ੍ਰਬੰਧ ਨਿਦੇਸ਼ਕ ਬ੍ਰਿਸਟੋ ਸੁਰੱਖਿਆ ਸਿਸਟਮ ਅਤੇ ਚਰਨ ਸਿੰਘ ਐਮ.ਡੀ ਮਲਕੀਤ ਕੰਬਾਈਨ, ਨਾਭਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੱਭਿਆਚਾਰਕ ਅਤੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਬਜ਼ੁਰਗਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਜਸਪਾਲ ਜੁਨੇਜਾ, ਜਨਰਲ ਸਕੱਤਰ ਦਵਿੰਦਰ ਖੇਤਰਪਾਲ, ਸੰਜੇ ਢਿੰਗਰਾ, ਅਸ਼ਵਨੀ ਸੱਚਦੇਵਾ, ਹੰਸ ਰਾਜ ਸੱਚਦੇਵਾ, ਰਾਜ ਕੁਮਾਰ ਜਤਵਾਨੀ, ਓਮ ਪ੍ਰਕਾਸ਼ ਬਾਂਗਾ, ਨੰਦ ਲਾਲ ਜੇਤਵਾਨੀ, ਗੁਲਸ਼ਨ ਵਰਮਾ ਗਣੇਸ਼ ਜੇਤਵਾਨੀ, ਸੁਨੀਲ ਮਹਿੰਦੀਰੱਤਾ, ਗੁਲਸ਼ਨ ਭਾਟੀਆ, ਪ੍ਰਿੰਸ ਕੁਮਾਰ, ਗੁਲਸ਼ਨ ਢਿੰਗਰਾ, ਜਤਿੰਦਰ ਸ਼ਾਹ, ਡੀਕੇ ਬਾਂਗਾ, ਦੀਪਕ ਕਾਮਰਾ, ਰਕੇਸ਼ ਗੁਲਿਆਨੀ, ਨਰਿੰਦਰ ਢਿੰਗਰਾ, ਪੂਰਨ ਚੰਦ, ਯਸ ਗੁਲਾਟੀ, ਰਮੇਸ਼ ਖੰਨਾ, ਜਸਦੀਪ ਨਰੂਲਾ, ਮੁਕੇਸ਼ ਗੁਲਾਟੀ ਆਦਿ ਮੈਂਬਰ ਹਾਜਰ ਸਨ।