Skip to content
ਨਾਭਾ, 3 ਨਵੰਬਰ (ਅਮਨ ਗਰਗ )ਪ੍ਰਬੁੱਧ ਭਾਰਤ ਫਾਊਂਡੇਸਨ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੇ 30 ਅਗਸਤ 2026 ਨੂੰ ਕਰਵਾਈ ਗਈ ਪੁਸਤਕ ਪ੍ਰਤੀਯੋਗਤਾ ਦਾ ਨਤੀਜਾ ਅੰਬੇਡਕਰ ਸਕੂਲ ਆਫ ਥੌਂਟ ਡੱਲੇਵਾਲ ਗੁਰਾਇਆਂ ਵਿਖੇ ਐਲਾਨ ਕੀਤਾ ਗਿਆ। ਇਹ ਪ੍ਰਤੀਯੋਗਤਾ ਏ.ਬੀ.ਸੀ. ਤਿੰਨ ਗਰੁੱਪਾਂ ਏ ਗਰੁੱਪ 6ਵੀਂ ਤੋਂ 8ਵੀਂ ਕਲਾਸ, ਬੀ ਗਰੁੱਪ 9ਵੀਂ ਤੋਂ 12ਵੀਂ ਕਲਾਸ, ਸੀ ਗਰੁੱਪ 12ਵੀਂ ਪਾਸ ਤੋਂ 40 ਸਾਲ ਦੀ ਉਮਰ ਤੱਕ ਦੇ ਗਰੁੱਪਾਂ ਵਿੱਚ ਕਰਵਾਈ ਗਈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਵਿੱਚ 516 ਸੈਂਟਰ ਬਣਾਏ ਗਏ ਅਤੇ ਕੁੱਲ 25040 ਵਿਦਿਆਰਥੀਆਂ ਨੇ ਭਾਗ ਲਿਆ। ਅਮਰ ਸਿੰਘ ਟੋਡਰਵਾਲ ਕੋਆਰਡੀਨੇਟਰ ਨਾਭਾ ਅਤੇ ਭਵਾਨੀਗੜ੍ਹ ਨੇ ਆਪਣੀ ਅਗਵਾਈ ਵਿੱਚ 22 ਸੈਂਟਰ ਬਣਾਏ ਸਨ, ਜਿਨ੍ਹਾਂ ਵਿੱਚ 1086 ਬੱਚਿਆਂ ਨੇ ਪੇਪਰ ਦਿੱਤਾ ਸੀ। ਕੁੱਲ 9 ਵੱਡੀਆਂ ਪੁਜੀਸ਼ਨਾਂ ਵਿੱਚੋਂ 5 ਪੁਜੀਸ਼ਨਾਂ ਨਾਭਾ ਨੇ ਪ੍ਰਾਪਤ ਕਰਕੇ ਵੱਡੀ ਮੱਲ ਮਾਰੀ ਹੈ। ਏ ਗਰੁੱਪ ਦੀਆਂ ਤਿੰਨੇ ਪੁਜੀਸ਼ਨਾਂ ਕੂਲ ਬਰੀਜ ਪਾਲੇਸ ਭਵਾਨੀਗੜ੍ਹ ਸੈਂਟਰ ਦੇ ਬੱਚਿਆਂ ਨੇ ਪ੍ਰਾਪਤ ਕੀਤੀਆਂ। ਫਸਟ ਪੁਜੀਸ਼ਨ 25000/- ਰੁਪਏ ਨਵਦੀਪ ਕੌਰ, ਦੂਜੀ 15000/- ਰੁਪਏ ਲਵਪ੍ਰੀਤ ਕੌਰ, ਤੀਜੀ ਸਾਵਨਪ੍ਰੀਤ ਕੌਰ, ਬਾਬਾ ਸਾਹਿਬ ਦਾ ਸਟੈਚੂ, ਸਰਟੀਫਿਕੇਟ ਪ੍ਰਾਪਤ ਕੀਤੇ। ਦੂਜੇ ਬੀ ਗਰੁੱਪ ਦੀ ਪਹਿਲੀ ਪੁਜੀਸ਼ਨ 50000/- ਰੁਪਏ ਪਲਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ ਸੈਂਟਰ ਨੇ ਬਾਬਾ ਸਾਹਿਬ ਦਾ ਸਟੈਚੂ, ਸਰਟੀਫਿਕੇਟ ਪ੍ਰਾਪਤ ਕੀਤਾ। ਤੀਜੇ ਗਰੁੱਪ ਸੀ ਵਿੱਚ ਵੀ ਮਾਂਗੇਵਾਲ ਸੈਂਟਰ ਦੀ ਪੰਨੂ ਕੌਰ ਨੇ ਤੀਜੀ ਪੁਜੀਸ਼ਨ 10000/- ਰੁਪਏ, ਬਾਬਾ ਸਾਹਿਬ ਦਾ ਸਟੈਚੂ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। 16 ਬੱਚਿਆਂ ਸਨੀ, ਜਗਦੀਪ ਸਿੰਘ, ਸੋਨੀਆ ਰਾਣੀ, ਅੰਮ੍ਰਿਤ ਸਿੰਘ, ਮਨਪ੍ਰੀਤ ਕੌਰ, ਲਖਵੀਰ ਕੌਰ ਸੈਂਟਰ ਡੇਰਾ ਸ੍ਰੀ ਗੁਰੂ ਰਵਿਦਾਸ ਬੌੜਾਂ ਗੇਟ ਨਾਭਾ, ਅਵੀਜੋਤ ਕੌਰ, ਪੂਜਾ , ਪ੍ਰਨੀਤ ਕੌਰ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਾਭਾ ਅਤੇ ਸਿਮਰਨਜੀਤ ਕੌਰ, ਵੀਰਪਾਲ ਕੌਰ, ਖੁਸਪ੍ਰੀਤ ਕੌਰ, ਪ੍ਰਨੀਤ ਕੌਰ, ਹੁਨਸ਼ਪ੍ਰੀਤ ਕੌਰ, ਲਵਪ੍ਰੀਤ ਕੌਰ ਕੂਲ ਬਰੀਜ ਪਾਲੇਸ ਭਵਾਨੀਗੜ੍ਹ ਸੈਂਟਰ ਨੇ 1000/- ਰੁਪਏ ਪ੍ਰਤੀ ਬੱਚਾ ਬਾਬਾ ਸਾਹਿਬ ਦੀ ਫੋਟੋ ਅਤੇ ਸਰਟੀਫਿਕੇਟ ਪ੍ਰਾਪਤ ਕੀਤਾ। 17 ਸੈਂਟਰ ਟੋਪਰ ਬੱਚਿਆਂ ਨੂੰ 500 ਰੁਪਏ ਪ੍ਰਤੀ ਬੱਚਾ ਬਾਬਾ ਸਾਹਿਬ ਦੀ ਫੋਟੋ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਇਸ ਦਾ ਸਿਹਰਾ ਅਮਰ ਸਿੰਘ ਨਾਭਾ ਕੋਆਰਡੀਨੇਟਰ, ਰਵਿੰਦਰ ਸਿੰਘ, ਰਾਮ ਸਿੰਘ, ਰਾਮਧਨ ਸਿੰਘ, ਜਗਜੀਤ ਸਿੰਘ, ਰਾਜਿੰਦਰ ਸਿੰਘ, ਗੁਰਮੁੱਖ ਸਿੰਘ, ਜਸਪਾਲ ਸਿੰਘ, ਮਨਮੋਹਨ ਸਿੰਘ ਅਤੇ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਦੀ ਸਮੁੱਚੀ ਟੀਮ ਅਤੇ ਪੜ੍ਹੋ, ਜੁੜੋ, ਸੰਘਰਸ਼ ਕਰੋ ਵੈਲਫੇਅਰ ਕਲੱਬ ਭਵਾਨੀਗੜ੍ਹ ਦੀ ਸਮੁੱਚੀ ਟੀਮ ਰਾਜਵੀਰ ਸਿੰਘ ਸੈਂਟਰ ਇੰਚਾਰਜ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਚੈਨ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ, ਹੰਸ ਰਾਜ ਸਿੰਘ, ਰੋਸ਼ਨ ਲਾਲ, ਸਤਨਾਮ ਸਿੰਘ, ਮੈਡਮ ਸੰਦੀਪ ਕੌਰ ਨੂੰ ਜਾਂਦਾ ਹੈ। ਇਹ ਸਾਥੀਆਂ ਦੀ ਮਿਹਨਤ ਹੀ ਹੈ ਜਿਸ ਕਾਰਨ ਦੋਨੋਂ ਸੰਸਥਾਵਾਂ ਨੇ ਵੱਡੀ ਮੱਲ ਮਾਰੀ ਹੈ।
ਫੋਟੋ ਕੈਪਸ਼ਨ: ਸੈਂਟਰ ਕੋਆਰਡੀਨੇਟਰ ਅਮਰ ਸਿੰਘ ਨਾਭਾ ਵੱਲੋਂ ਬਣਾਏ 22 ਸੈਂਟਰਾਂ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚੇ ਯਾਦਗਾਰੀ ਫੋਟੋ ਕਰਵਾਉਂਦੇ ਹੋਏ।
Related